ਚੇਅਰਮੈਨ ਚੀਮਾ ਨੇ ਨਿਕੜਿਆਂ ਨੂੰ ਦੋ ਬੂੰਦਾਂ ਜ਼ਿੰਦਗੀ ਦੀਆਂ ਪਿਲਾ ਕੇ ਕੀਤੀ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ

ਬਟਾਲਾ, 19 ਜਨਵਰੀ, 2020:

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਹੈਲਥ ਫਾਰ ਆਲ ਦੇ ਕੀਤੇ ਚੋਣ ਵਾਅਦੇ ਤਹਿਤ ਹੀ ਬਾਲ ਸੁਰੱਖਿਆ ਨੂੰ ਮੁੱਖ ਰੱਖਦਿਆਂ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਮਾਤਾ ਸੁਲੱਖਣੀ ਜੀ ਸਬ ਡਵੀਜ਼ਨਲ ਹਸਪਤਾਲ ਬਟਾਲਾ ਤੋਂ ਕੀਤੀ। ਚੇਅਰਮੈਨ ਚੀਮਾ ਨੇ ਬਟਾਲਾ ਵਿਖੇ ਪੋਲਿਓ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੱਖ ਵੱਖ ਹੈਲਥ ਸੈਂਟਰਾਂ ਦਾ ਦੌਰਾ ਵੀ ਕੀਤਾ।

ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਅਤੇ ਸਮੁੱਚੀ ਟੀਮ ਵਲੋਂ ਇਸ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਚੇਚੇ ਤੌਰ ਤੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਸਿਰਕਤ ਕੀਤੀ।

ਚੇਅਰਮੈਨ ਸ. ਚੀਮਾ ਨੇ ਰਿਬਨ ਕੱਟ ਕੇ ਪਲਸ ਪੋਲਿਓ ਮੁਹਿੰਮ ਦੀ ਸੁਰੂਆਤ ਕੀਤੀ ਅਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਦੋ ਬੂੰਦਾਂ ਜ਼ਿੰਦਗੀ ਦੀਆਂ ਪਿਲਾਈਆਂ ਅਤੇ ਬੱਚਿਆਂ ਨੂੰ ਖਡੌਣੇ ਵੀ ਵੰਡੇ। ਸ. ਚੀਮਾ ਨੇ ਕਿਹਾ ਕਿ ਸਾਡਾ ਦੇਸ਼ ਪੋਲੀਓ ਮੁਕਤ ਦੇਸ਼ ਹੈ ਅਤੇ ਸਾਰੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਸਿਹਤ ਅਮਲੇ ਨੂੰ ਇਹ ਸਫਲਤਾ ਹਾਸਲ ਕਰਨ ਲਈ ਉਹ ਵਧਾਈ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਦੇਸ਼ ਜਿਨ੍ਹਾਂ ਵਿੱਚ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਵੀ ਸ਼ਾਮਲ ਹੈ ਉਥੇ ਪੋਲੀਓ ਖਤਮ ਨਹੀਂ ਹੋਇਆ ਹੈ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਪੋਲੀਓ ਦਾ ਵਾਇਰਸ ਕਿਸੇ ਹੋਰ ਦੇਸ਼ ਤੋਂ ਆਪਣੇ ਮੁਲਕ ਨਾ ਆ ਜਾਵੇ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬ ਡਵੀਜ਼ਨਲ ਪੱਧਰ ਤੇ 1.66 ਲੱਖ ਦੀ ਆਬਾਦੀ ਵਿੱਚ 83 ਬੂਥ ਲਗਾਏ ਗਏ ਸਨ, ਜਿੰਨਾ ਵਿੱਚ 6 ਟਰਾਂਜਿਟ, ਇਕ ਮੋਬਾਇਲ, 76 ਫਿਕਸਡ ਅਤੇ ਇਸ ਮੌਕੇ 14000 ਬੱਚਿਆਂ ਨੁੰ ਬੰੁੂਦਾ ਪਿਆਉਣ ਦਾ ਟਾਰਗੇਟ ਰੱਖਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਤੋਂ ਇਲਾਵਾ ਵੱਖ ਵੱਖ ਚੌਕਾਂ ਅਤੇ ਪਬਲਿਕ ਥਾਵਾਂ ਦੇ ਬੂਥ ਲਗਾਏ ਗਏ ਸਨ। ਡਾ. ਭੱਲਾ ਨੇ ਦੱਸਿਆ ਕਿ ਇਸ ਸਾਰੇ ਮੁਹਿੰਮ ਵਿੱਚ 344 ਟੀਮ ਮੈਬਰਾਂ ਨੇ ਪੂਰੇ ਸਮਰਪਿਤ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਅਤੇ ਅੱਜ ਕੁੱਲ 9936 ਬੱਚਿਆਂ ਨੂੰ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਅਮਲੇ ਵਲੋਂ ਭੱਠਿਆਂ ਵਾਲਿਆਂ, ਝੁੱਗੀ ਝੌਂਪੜੀ ਵਾਲੇ ਸਥਾਨਾ ਅਤੇ ਸਲੱਮ ਏਰੀਆ ਵਿੱਚ ਪਹੰੁਚ ਕੇ ਨਿਕੜਿਆਂ ਨੂੰ ਦੋ ਪੋਲੀਓ ਬੂੰਦਾਂ ਪਿਆਈਆਂ ਗਈਆਂ ਹਨ।

ਇਸ ਮੌਕੇ ਜਗਬੀਰਪਾਲ ਸਿੰਘ ਕਾਹਲੋਂ, ਸਰਬਜੀਤ ਸਿੰਘ ਕਲਸੀ, ਬਾਬਾ ਹਰਭਜਨ ਸਿੰਘ, ਜੈ ਸ਼ਿਵ, ਅਸ਼ਵਨੀ, ਸੁਖਦੀਪ ਸਿੰਘ ਤੇਜਾ, ਗੁਰਵਿੰਦਰ ਸਿੰਘ ਕਾਹਲੋਂ ਡਾਇਰੈਕਟਰ ਸ਼ੂਗਰਮਿੱਲ ਬਟਾਲਾ, ਬਸੰਤ ਸਿੰਘ ਖਾਲਸਾ, ਵਿਸਵਾਸ਼ਾਰਦਾ, ਮਾਸਟਰ ਜੋਗਿੰਦਰ ਸਿੰਘ ਸਮਾਜ ਸੇਵਕ, ਸੁਖਜਿੰਦਰ ਸਿੰਘ ਐਲ.ਟੀ. ਸਮੇਤ ਹੋਰ ਵੀ ਹਾਜ਼ਰ ਸਨ।

Share News / Article

YP Headlines

Loading...