ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਦੇ ਉਮੀਦਵਾਰ ਡਾ:ਨਿਜੱਰ ਦੇ ਸਮਰਥਨ ਵਿਚ ਵੱਡਾ ਇਕੱਠ ਹੋਇਆ

ਯੈੱਸ ਪੰਜਾਬ
ਅੰਮ੍ਰਿਤਸਰ, 6 ਮਈ, 2022 –
ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਦੇ ਉਮੀਦਵਾਰ ਡਾ:ਇੰਦਰਬੀਰ ਸਿੰਘ ਨਿਜੱਰ ਦੇ ਸਮਰਥਨ ਵਿਚ ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਦੀਵਾਨ ਦੇ ਮੈਂਬਰਜ਼ ਦਾ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਦਾ ਨਿੱਘਾ ਸੁਆਗਤ ਚੀਫ ਼ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ: ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਸ: ਅਮਰਜੀਤ ਸਿੰਘ ਬਾਂਗਾ ਵੱਲੋਂ ਕੀਤਾ ਗਿਆ।

ਇਸ ਮੌਕੇ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕਥੂਨੰਗਲ ਵੱਲੋਂ ਡਾ:ਨਿਜੱਰ ਨੂੰ ਜਿੱਤ ਲਈ ਸ਼ੁਭ^ਕਾਮਨਾਵਾਂ ਭੇਜੀਆਂ ਗਈਆਂ। ਸੁਆਗਤੀ ਸੰਬੋਧਨ ਵਿਚ ਦੀਵਾਨ ਮੈਂਬਰ ਸ: ਜਗਜੀਤ ਸਿੰਘ, ਅਲਫਾਸਿੱਟੀ ਨੇ ਡਾ:ਨਿੱਜਰ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਧਾਨ ਵਜੋਂ ਇਕ ਪ੍ਰਭਾਵਸ਼ਾਲੀ ਅਤੇ ਯੋਗ ਉਮੀਦਵਾਰ ਦਸਿਆ ਜੋ ਕਿ “ਸੱਤਾ ਨਹੀਂ ਸੇਵਾ” ਦੀ ਭਾਵਨਾ ਨਾਲ ਮੈਂਬਰਜ ਦੀ ਸਹਿਮਤੀ ਅਤੇ ਸਹਿਯੋਗ ਨਾਲ ਕੰਮ ਕਰਦੇ ਹਨ।

ਡਾ:ਇਦਰਬੀਰ ਸਿੰਘ ਜੀ ਨਿੱਜਰ ਨੇ ਮੈਂਬਰਜ਼ਦਾ ਸਮਰਥਨ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਦੀਵਾਨ ਦੀ ਚੜ੍ਹਦੀ ਕਲਾ, ਵਿਕਾਸ ਅਤੇ ਇਸ ਦੇ ਮੌਢੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਦੀਵਾਨ ਦਾ ਮਨੋਰਥ ਹੈ ਅਤੇ ਇਸ ਮਨੋਰਥ ਦੀ ਪੂਰਤੀ ਲਈ ਹਰ ਮੈਂਬਰ ਨੂੰ ਨਿਸ਼ਕਾਮ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਦੀਵਾਨ ਦੀ ਸੇਵਾ ਕਰਨੀ ਚਾਹੀਦੀ ਹੈ।

ਅੰਤ ਸ: ਸੁਖਜਿੰਦਰ ਸਿੰਘ ਪ੍ਰਿੰਸ ਨੇ ਮੈ਼ਬਰਜ਼ ਸਾਹਿਬਾਨ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਧੰਨਵਾਦ ਕਰਦਿਆ ਕਿਹਾ ਕਿ ਡਾ:ਨਿਜੱਰ ਨੇ ਆਪਣੇ ਵਿਰੋਧੀਆਂ ਦੀਆ ਬੇਨਤੀਆਂ ਨਿਮਰਤਾ ਨਾਲ ਪ੍ਰਵਾਨ ਕਰਕੇ ਦੀਵਾਨ ਮੈਂਬਰਜ਼ ਦਾ ਵਿਸ਼ਵਾਸ਼ ਜਿਿਤਆ ਹੈ।

ਉਹਨਾਂ ਮੈਂਬਰਜ਼ ਨੂੰ 8 ਮਈ ਨੂੰ ਡਾ:ਨਿਜੱਰ ਦੀ ਪ੍ਰਧਾਨ ਵਜੋ਼ ਚੋਣ ਕਰਕੇ ਉਹਨਾਂ ਦੀ ਜਿੱਤ ਯਕੀਨੀ ਬਨਾਉਣ ਦੀ ਅਪੀਲ ਕੀਤੀ ਜਿਸ ਦਾ ਹਾਜ਼ਰ 206 ਮੈਂਬਰਜ਼ ਸਾਹਿਬਾਨ ਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਸਮਰਥਨ ਦਾ ਐਲਾਨ ਕੀਤਾ ।

ਇਸ ਮੌਕੇ ਡਾ:ਇੰਦਰਬੀਰ ਸਿੰਘ ਨਿਜੱਰ, ਸ: ਅਜੀਤ ਸਿੰਘ ਬਸਰਾ, ਸ: ਅਮਰਜੀਤ ਸਿੰਘ ਬਾਂਗਾ, ਸ: ਸੁਖਜਿੰਦਰ ਸਿੰਘ ਪ੍ਰਿੰਸ,ਸ: ਜਸਪਾਲ ਸਿੰਘ ਜੀ ਢਿਲੋਂ, ਸ: ਸੁਖਦੇਵ ਸਿੰਘ ਮਤੇਵਾਲ, ਸ: ਗੁਰਿੰਦਰ ਸਿੰਘ ਲੋਹੇਵਾਲੇ, ਸ:ਜਗਜੀਤ ਸਿੰਘ, ਅਲਫਾਸਿੱਟੀ, ਪ੍ਰੋ:ਹਰੀ ਸਿੰਘ, ਸ:ਗੁਰਪ੍ਰੀਤ ਸਿੰਘ ਸੇਠੀ, ਸ: ਅਜਾਇਬ ਸਿੰਘ ਅਬਿਆਸੀ,ਸ: ਭਗਵੰਤ ਪਾਲ ਸਿੰਘ ਸੱਚਰ, ਸ:ਧੰਨਰਾਜ ਸਿੰਘ,ਸ:ਸੰਤੋਖ ਸਿੰਘ ਸੇਠੀ, ਸ:ਸਰਜੋਤ ਸਿੰਘ ਸਾਹਨੀ, ਸ: ਗੁਰਭੇਜ਼ ਸਿੰਘ ਸ: ਸਰਬਜੋਤ ਸਿੰਘ, ਸ: ਅਮਰਜੀਤ ਸਿੰਘ ਭਾਟੀਆ, ਸ: ਰਮਣੀਕ ਸਿੰਘ , ਸ: ਪ੍ਰਦੀਪ ਸਿੰਘ ਵਾਲੀਆ ਹਾਜ਼ਰ ਸਨ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ