- Advertisement -
ਅੱਜ-ਨਾਮਾ
ਚਾਵਾਂ ਵਾਲਾ ਸਮਝੌਤਾ ਸੀ ਗਿਆ ਕੀਤਾ,
ਖਿੜਿਆ ਪਿਆ ਸੀ ਬੜਾ ਟਰੰਪ ਮੀਆਂ।
ਕਰਿਆ ਜਦੋਂ ਐਲਾਨ ਗਿਆ ਏਸ ਬਾਰੇ,
ਕਈਆਂ ਮਾਰਿਆ ਖੁਸ਼ੀ ਦਾ ਜੰਪ ਮੀਆਂ।
ਗੁਜ਼ਰੇ ਚਾਰ ਦਿਹਾੜੇ ਵੀ ਸੌਖ ਦੇ ਨਹੀਂ,
ਮੂਹਰੇ ਆ ਗਿਆ ਗੱਡੀ ਦੇ ਬੰਪ ਮੀਆਂ।
ਔਖਾ ਬੜਾ ਸਮਝੌਤਾ ਈ ਹਜ਼ਮ ਕਰਨਾ,
ਕਰਨਾ ਸੌਖਾ ਨਹੀਂ ਇਸ ਨੂੰ ਡੰਪ ਮੀਆਂ।
ਚਰਚਾ ਥਾਂ-ਥਾਂ ਸਮਝੌਤੇ ਲਈ ਹੋਈ ਜਾਵੇ,
ਨਾਲੇ ਫਾਇਰਿੰਗ ਵੀ ਰਹੀ ਹੈ ਚੱਲ ਮੀਆਂ।
ਬੁਝਦੀ ਅੱਗ ਨਾ ਆਪ ਸੀ ਲਾਈ ਜਿਹੜੀ,
ਧੰਨ ਉਹ ਮੁਲਕ ਜੋ ਰਿਹਾ ਹੈ ਝੱਲ ਮੀਆਂ।
-ਤੀਸ ਮਾਰ ਖਾਂ
6 ਮਾਰਚ 2020
- Advertisement -