ਚਾਰ ਸਿੱਖਾਂ ਦੀ ਇਟਲੀ ’ਚ ਦਰਦਨਾਕ ਮੌਤ – ਡੇਅਰੀ ਫ਼ਾਰਮ ’ਤੇ ਗੋਹੇ ਵਾਲੇ ਟੈਂਕ ’ਚ ਡਿੱਗਣ ’ਤੇ ਗਈਆਂ ਜਾਨਾਂ

ਯੈੱਸ ਪੰਜਾਬ

ਰੋਮ, 13 ਸਤੰਬਰ, 2019:

ਉੱਤਰੀ ਇਟਲੀ ਵਿਚ ਪਾਵੀਆ ਨੇੜੇ ਸਥਿਤ ਇਕ ਡੇਅਰੀ ਫ਼ਾਰਮ ਵਿਚ ਪੰਜਾਬ ਤੋਂ ਗਏ ਚਾਰ ਸਿੱਖਾਂ ਦੀ ਗੋਹੇ ਦੇ ਟੈਂਕ ਵਿਚ ਡਿੱਗ ਕੇ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਹੈ।

ਚਾਰੇ ਭਾਰਤੀ ਮੂਲ ਦੇ ਪੰਜਾਬੀ ਸਨ। ਇਨ੍ਹਾਂ ਵਿਚ ਦੋ ਸਕੇ ਭਰਾ ਪ੍ਰੇਮ ਸਿੰਘ (48) ਅਤੇ ਤਰਸੇਮ ਸਿੰਘ (45) ਸ਼ਾਮਿਲ ਸਨ ਜਦਕਿ ਦੋ ਹੋਰਨਾਂ ਦੀ ਪਛਾਣ ਅਰਮਿੰਦਰ ਸਿੰਘ (29) ਅਤੇ ਮਨਜਿੰਦਰ ਸਿੰਘ (28) ਵਜੋਂ ਹੋਈ ਹੈ।

ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਇਸ ਫ਼ਾਰਮ ਦੇ ਮਾਲਕ ਸਨ ਜਦਕਿ ਦੋ ਦੂਜੇ ਇਸ ਫ਼ਾਰਮ ’ਤੇ ਕੰਮ ਕਰ ਰਹੇ ਸਨ।

ਇਸ ਹਾਦਸੇ ਦੀ ਜਾਂਚ ਕਰ ਰਹੀ ਟੀਮ ਦਾ ਮੰਨਣਾ ਹੈ ਕਿ ਚਾਰਾਂਦੀ ਮੌਤ ਗੋਹੇ ਵਿਚੋਂ ਉੱਠਣ ਵਾਲੀ ਕਾਰਬਨ ਡਾਇਕਸਾਈਡ ਗੈਸ ਕਰਕੇ ਹੋਈ। ਉਨ੍ਹਾਂ ਦਾ ਅਨੁਮਾਨ ਹੈ ਕਿ ਚਾਰਾਂ ਵਿਚੋਂ ਇਕ ਵਿਅਕਤੀ ਜੋ ਪਹਿਲਾਂ ਇਯ ਟੈਂਕ ਨੂੰ ਖ਼ਾਲੀ ਕਰ ਰਿਹਾ ਸੀ, ਟੈਂਕ ਵਿਚ ਜਾ ਡਿੱਗਾ ਜਿਸ ਮਗਰੋਂ ਤਿੰਨੇ ਉਸ ਨੂੰ ਬਚਾਉਣ ਲਈ ਟੈਂਕ ਵਿਚ ਕੁੱਦ ਗਏ।

ਦੋਹਾਂ ਭਰਾਵਾਂ ਨੇ 2017 ਵਿਚ ਇਹ ਡੇਅਰੀ ਫ਼ਾਰਮ ਰਜਿਸਟਰਡ ਕਰਵਾਇਆ ਸੀ ਜੋ ਕਿ ਮਿਲਾਨ ਤੋਂ 45 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸੀ।

ਪ੍ਰੇਮ ਸਿੰਘ ਅਤੇ ਤਰਸੇਮ ਸਿੰਘ ਦਾ ਇਹ ਫ਼ਾਰਮ ‘ਸਿੰਘਜ਼ ਫ਼ਾਰਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਦੁੱਧ ਤੋਂ ਇਲਾਵਾ ਮੀਟ ਲਈ ਵਰਤੇ ਜਾਣ ਵਾਲੇ ਵੱਛਿਆਂ ਲਈ ਪਾਵੀਆ ਇਲਾਕੇ ਦਾ ਸਭ ਤੋਂ ਵੱਡਾ ਫ਼ਾਰਮ ਮੰਨਿਆਂ ਜਾਂਦਾ ਹੈ।

ਹਾਦਸੇ ਸਮੇਂ ਗੋਹਾ ਡੇਅਰੀ ਫ਼ਾਰਮ ਦੇ ਨਾਲ ਲਗਦੇ ਖ਼ੇਤਾਂ ਵਿਚ ਖ਼ਾਦ ਦੇ ਤੌਰ ’ਤੇ ਪਾਉਣ ਲਈ ਕੱਢਿਆ ਜਾ ਰਿਹਾ ਸੀ। ਜਦ ਇਹ ਚਾਰ ਵਾਪਸ ਘਰਾਂ ਨੂੰ ਨਹੀਂ ਪਰਤੇ ਤਾਂ ਘਰਾਂ ਦੀਆਂ ਔਰਤਾਂ ਜੋ ਉਨ੍ਹਾਂ ਨੂੰ ਦੁਪਹਿਰ ਦੇ ਖ਼ਾਣੇ ’ਤੇ ਉਡੀਕ ਰਹੀਆਂ ਸਨ, ਡੇਅਰੀ ਫ਼ਾਰਮ ’ਤੇ ਆਈਆਂ ਜਿੱਥੇ ਪਹਿਲਾਂ ਉਨ੍ਹਾਂ ਨੂੰ ਗੋਹੇ ਵਾਲੇ ਟੈਂਕ ਵਿਚ ਇਕ ਲਾਸ਼ ਵਿਖ਼ਾਈ ਦਿੱਤੀ।

ਉਨ੍ਹਾਂ ਵੱਲੋਂ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮਾਸਕ ਪਹਿਣ ਕੇ ਗੋਹੇ ਵਾਲਾ ਟੈਂਕ ਖ਼ਾਲੀ ਕੀਤਾ ਅਤੇ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ।

Share News / Article

YP Headlines

Loading...