ਯੈੱਸ ਪੰਜਾਬ
ਬਠਿੰਡਾ, 21 ਜੂਨ, 2019:
ਇਕ 13 ਸਾਲਾ ਲੜਕੇ ਵੱਲੋਂ ਆਪਣੇ ਗੁਆਂਢ ਰਹਿੰਦੀ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਲੜਕੇ ਵੱਲੋਂ ਜ਼ਹਿਰ ਖ਼ਾ ਲਈ ਗਈ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ਵਿਚ 13 ਸਾਲਾ ਦੇ ਇਸ ਨੌਜਵਾਨ ਨੇ ਚਾਰ ਸਾਲਾ ਬੱਚੀ ਨੂੰ ਇਕੱਲੀ ਵੇਖ਼ ਉਸ ਨਾਲ ਬਲਾਤਕਾਰ ਕੀਤਾ।
ਇਹ ਦੋਸ਼ ਲੜਕੀ ਨੂੰ ਬੀਤੀ ਰਾਤ ਹਸਪਤਾਲ ਲੈ ਕੇ ਪੁੱਜੀ ਬੱਚੀ ਦੀ ਮਾਤਾ ਨੇ ਲਗਾਇਆ ਜਿਸ ’ਤੇ ਜਿੱਥੇ ਲੜਕੀ ਦਾ ਇਲਾਜ ਸ਼ੁਰੂ ਕੀਤਾ ਗਿਆ ਉੱਥੇ ਹੀ ਹਸਪਤਾਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਲੜਕੇ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਨਾਲ ਉਸਦੀ ਹਾਲਤ ਖ਼ਰਾਬ ਹੋ ਗਈ।
ਲੜਕੇ ਦੇ ਪਰਿਵਾਰ ਵਾਲਿਆਂ ਅਨੁਸਾਰ ਉਸਨੂੰ ਹਰਿਆਣਾ ਵਿਚ ਡਬਵਾਲੀ ਦੇ ਇਕ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਅਜੇ ਤਾਂਈਂ ਇਹ ਸਪਸ਼ਟ ਨਹੀਂ ਹੈ ਕਿ ਲੜਕੇ ਦੀ ਸਥਿਤੀ ਕੀ ਹੈ।
ਪੁਲਿਸ ਸੂਤਰਾਂ ਅਨੁਸਾਰ ਇਕ ਟੀਮ ਡਬਵਾਲੀ ਜਾਵੇਗੀ ਤਾਂ ਜੋ ਲੜਕੇ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਅਤੇ ਮਾਮਲੇ ਸੰਬੰਧੀ ਉਸਦੇ ਬਿਆਨ ਦਰਜ ਕੀਤੇ ਜਾ ਸਕਣ।