ਚਰਨ ਛੋਹ ਗੰਗਾ ਵਿਖੇ ‘ਅੰਮ੍ਰਿਤ-ਧਾਰਾ’ ਪ੍ਰਗਟ ਦਿਵਸ ਮੌਕੇ ਐਲਾਨੇ ਸਾਰੇ ਸਮਾਗਮ ਮੁਲਤਵੀ: ਸੰਤ ਸਤਵਿੰਦਰ ਹੀਰਾ

ਅੰੰਮਿ੍ਤਸਰ, 10 ਅਪ੍ਰੈਲ, 2020:
ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਕੇ ਸਮੂਹ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਦਿ ਧਰਮੀ/ਬਹੁਜਨ ਸਮਾਜ ਨੂੰ ਸੂਚਿਤ ਕੀਤਾ ਹੈ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੋ 13 ਅਪ੍ਰੈਲ ਨੂੰ ”ਅੰਮ੍ਰਿਤ ਧਾਰਾ ਪ੍ਰਗਟ ਦਿਵਸ” ਅਤੇ 14 ਅਪ੍ਰੈਲ ਨੂੰ ”ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ” ਆਦਿ ਧਰਮ ਮਿਸ਼ਨ ਵੱਲੋਂ ਬੜੀ ਧੂਮ-ਧਾਨ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਲੱਖਾਂ ਦੀ ਤਦਾਦ ਵਿਚ ਸੰਗਤਾਂ ਸ਼ਾਮਿਲ ਹੁੰਦੀਆਂ ਹਨ, ਉਹ ਇਸ ਵਾਰ ਦੁਨੀਆਂ ਭਰ ਵਿਚ ਫੈਲੀ ਕੋਰੋਨਾ ਰੂਪੀ ਮਹਾਂਮਾਰੀ ਦੇ ਕਾਰਨ ਨਹੀਂ ਮਨਾਇਆ ਜਾ ਰਿਹਾ, ਇਨ੍ਹਾਂ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤ ਧਾਰਾ ਪ੍ਰਗਟ ਦਿਵਸ ਸਮਾਗਮਾਂ ਦੌਰਾਨ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦਾ ਜਨਮ ਦਿਵਸ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅਪ੍ਰੈਲ ਮਹੀਨੇ ‘ਚ ਹੋਣ ਵਾਲੇ ਸਾਰੇ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ।

ਸੰਤ ਸਤਵਿੰਦਰ ਹੀਰਾ ਜੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਆਪਣੇ ਘਰਾਂ ਅੰਦਰ ਹੀ ਰਹਿਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਮਨੁੱਖਤਾ ਦੀ ਸਲਾਮਤੀ ਅਤੇ ਤੰਦਰੁਸਤੀ ਲਈ ਅਰਦਾਸਾਂ ਕਰਨ। ਇਨ੍ਹਾਂ ਦਿਨਾਂ ਨੂੰ ਅਰਦਾਸ ਰੂਪ ਵਿਚ ਆਪਣੇ ਘਰਾਂ ਵਿਚ ਹੀ ਮਨਾਇਆ ਜਾਵੇ।

Share News / Article

Yes Punjab - TOP STORIES