- Advertisement -
ਅੱਜ-ਨਾਮਾ
ਚਰਚਾ ਵਿੱਚ ਫਿਰ ਸੰਨੀ ਦਿਓਲ ਸੁਣਿਆ,
ਥਾਪਿਆ ਕਿਸੇ ਨੂੰ ਕਾਰ ਮੁਖਤਾਰ ਮਿੱਤਰ।
ਜਿਹੜੇ ਹਨ ਅਧਿਕਾਰ ਬੱਸ ਓਸ ਦੇ ਲਈ,
ਸੌਂਪਿਆ ਯਾਰ ਨੂੰ ਹਰ ਅਧਿਕਾਰ ਮਿੱਤਰ।
ਕਹਿੰਦਾ ਮੈਥੋਂ ਪੰਜਾਬ ਨਹੀਂ ਆਉਣ ਹੋਣਾ,
ਸਾਰੇ ਈ ਕੰਮ ਉਹ ਲਵੇਗਾ ਸਾਰ ਮਿੱਤਰ।
ਜਿੱਦਣ ਜਿੱਥੇ ਵੀ ਕਿਸੇ ਨੂੰ ਲੋੜ ਪੈ ਗਈ,
ਇਸ ਨੂੰ ਲੈਣੀ ਆਵਾਜ਼ ਹੈ ਮਾਰ ਮਿੱਤਰ।
ਇਸ ਤੋਂ ਪਹਿਲਾਂ ਦੀ ਪਈ ਹੈ ਰੀਤ ਮਾੜੀ,
ਸਾਰਦੇ ਬੁੱਤਾ ਨੇ ਕਈਆਂ ਦੇ ਪੁੱਤ ਮਿੱਤਰ।
ਲਹਿ ਗਈ ਲੀਹੋਂ ਪੁਰਾਣੀ ਆ ਰਾਜਨੀਤੀ,
ਚੱਲਦੀ ਨਵੀਂ ਇਹ ਰਾਜਸੀ ਰੁੱਤ ਮਿੱਤਰ।
-ਤੀਸ ਮਾਰ ਖਾਂ
ਜੁਲਾਈ 03, 2019
- Advertisement -