ਚਰਚਾ ਛਿੜੀ ਪਈ ਜੰਮੂ-ਕਸ਼ਮੀਰ ਵਾਲੀ, ਚੜ੍ਹੀਆਂ ਪਲਟਣਾਂ ਓਧਰ ਨੂੰ ਜਾਣ ਮਿੱਤਰ

ਅੱਜ-ਨਾਮਾ

ਚਰਚਾ ਛਿੜੀ ਪਈ ਜੰਮੂ-ਕਸ਼ਮੀਰ ਵਾਲੀ,
ਚੜ੍ਹੀਆਂ ਪਲਟਣਾਂ ਓਧਰ ਨੂੰ ਜਾਣ ਮਿੱਤਰ।

ਵਿਚਲੀ ਗੰਢ ਨਹੀਂ ਕੇਂਦਰ ਸਰਕਾਰ ਖੋਲ੍ਹੀ,
ਦਿੱਸਦੀ ਕਈਆਂ ਨੂੰ ਅੰਦਰੋਂ ਕਾਣ ਮਿੱਤਰ।

ਲੀਡਰ ਭੜਕੇ ਕਸ਼ਮੀਰ ਦੇ ਫਿਰਨ ਓਧਰ,
ਆਖਣ ਖਤਰੇ ਵਿੱਚ ਪਈ ਪਛਾਣ ਮਿੱਤਰ।

ਆਦਮੀ ਆਮ ਦੀ ਸਮਝ ਨਹੀਂ ਕੱਖ ਪੈਂਦਾ,
ਹਲਚਲ ਸਾਰੀ ਤੋਂ ਫਿਰੇ ਅਣਜਾਣ ਮਿੱਤਰ।

ਵਕਤ ਲੰਘ ਗਿਆ ਸੱਤਰ ਤੋਂ ਸਾਲ ਉੱਪਰ,
ਮੁੱਦਾ ਹੁੰਦਾ ਨਹੀਂ ਜਾਪ ਰਿਹਾ ਹੱਲ ਮਿੱਤਰ।

ਪਿੱਟਣਾ ਪਿਆ ਈ ਝੋਲੀ ਕਸ਼ਮੀਰੀਆਂ ਦੀ,
ਸਿੜ੍ਹੀ-ਸਿਆਪੇ ਉਹ ਰਹੇ ਨੇ ਝੱਲ ਮਿੱਤਰ।

-ਤੀਸ ਮਾਰ ਖਾਂ

30 ਜੁਲਾਈ 2019 –

Share News / Article

Yes Punjab - TOP STORIES