- Advertisement -
ਅੱਜ-ਨਾਮਾ
ਚਰਚਾ ਚੋਣਾਂ ਦੀ ਧੱਕੀ ਪਈ ਕਿਸੇ ਪਾਸੇ,
ਪਈ ਆ ਗੌਡਸੇ ਦੀ ਚਰਚਾ ਚੱਲ ਭਾਈ।
ਪੁੱਛਿਆ ਇਕੋ ਸਵਾਲ ਗਿਆ ਸਾਧਵੀ ਨੂੰ,
ਉਸ ਨੇ ਕਹੀ ਕੁਝ ਏਦਾਂ ਦੀ ਗੱਲ ਭਾਈ।
ਭਾਜਪਾ ਵਾਲਿਆਂ ਨੂੰ ਚੋਖੀ ਛਿੜੀ ਚਿੰਤਾ,
ਉਨ੍ਹਾਂ ਦੂਤ ਕੋਈ ਦਿੱਤਾ ਸੀ ਘੱਲ ਭਾਈ।
ਮੁਆਫੀ ਮੰਗੀ ਫਿਰ ਝਟਾਪਟ ਸਾਧਵੀ ਨੇ,
ਹੋਇਆ ਲੋਕਾਂ ਦਾ ਰੋਸ ਨਹੀਂ ਝੱਲ ਭਾਈ।
ਦਬਕਾ ਮਾਰਿਆ ਦੂਹਰਾ ਜਦ ਪਾਰਟੀ ਨੇ,
ਛੱਡ ਦੇ ਬੋਲਣਾ, ਵਕਤ ਨੂੰ ਟਾਲ ਬੀਬੀ।
ਬੀਬੀ ਭੜਕ ਕੇ ਬੈਠ ਗਈ ਘਰੇ ਜਾ ਕੇ,
ਵੋਟ ਮੰਗਣ ਨੂੰ ਤੁਰੀ ਨਹੀਂ ਨਾਲ ਬੀਬੀ।
-ਤੀਸ ਮਾਰ ਖਾਂ
ਮਈ 18, 2019
- Advertisement -