ਗੰਗਾਨਗਰ ਅਦਾਲਤ ਵਲੋਂ ਜਥੇਦਾਰ ਤਖਤ ਦਮਦਮਾ ਸਾਹਿਬ ਨੂੰ ਸੰਮਨ ਕਰਨਾ ਮੰਦਭਾਗਾ: ਦਮਦਮੀ ਟਕਸਾਲ

ਮਹਿਤਾ/ਅਮ੍ਰਿਤਸਰ, 2 ਸਤੰਬਰ, 2019:

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਰਾਜਿਸਥਾਨ ਦੇ ਗੰਗਾਨਗਰ ਜਿਲਾ ਅਦਾਲਤ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸੰਮਨ ਕਰਨ ਦਾ ਸਖਤ ਨੋਟਿਸ ਲੈਦਿਆਂ ਇਸ ਨੂੰ ਮੰਦਭਾਗਾ ਕਰਾਰ ਦਿਤਾ। ਉਹਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਮਨ ਕਰਨਾ ਸਿੱਖ ਕੌਮ ਦੇ ਸਿਧਾਂਤਾਂ ਅਤੇ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਦੀ ਕਿਸੇ ਨੂੰ ਇਜ਼ਾਜਤ ਨਹੀਂ ਦਿਤੀ ਜਾ ਸਕਦੀ।

ਉਹਨਾਂ ਕਿਹਾ ਕਿ ਸਿੱਖ ਪੰਥ ਦੇ ਤਖਤ ਕਿਸੇ ਵੀ ਦੁਨਿਆਵੀਂ ਅਦਾਲਤਾਂ ਅਤੇ ਐਕਟ ਦੇ ਅਧੀਨ ਨਹੀਂ ਹਨ। ਉਹਨਾਂ ਆਏ ਦਿਨ ਅਦਾਲਤਾਂ ਅਤੇ ਜਾਂਚ ਕਮਿਸ਼ਨਾਂ ਵਲੋਂ ਤਖਤਾਂ ਦੇ ਜਥੇਦਾਰਾਂ ਨੂੰ ਸੰਮਨ ਕਰਨ ਦੇ ਗਲਤ ਵਰਤਾਰੇ ਨੂੰ ਰੋਕਣ ਪ੍ਰਤੀ ਸ੍ਰੋਮਣੀ ਕਮੇਟੀ ਨੂੰ ਕੇਦਰ ਸਰਕਾਰ ਤੱਕ ਪਹੁੰਚ ਕਰਨ ਲਈ ਵੀ ਕਿਹਾ। 

ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ’ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜਿਲਾ ਗੰਗਾਨਗਰ ਦੇ ਗਿਆਰਾਂ ਜੀ ਹਾਰਨੀਆਂ ਵਾਸੀ ਗੁਰਸਾਹਿਬ ਸਿੰਘ ਹੈਪੀ ਨਾਮੀ  ਵਿਅਕਤੀ ਵਲੋਂ ਘਰ ’ਚ ਬਣੇ ਪੀਰਖਾਨਾ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਤ ਕਰਨਾ ਗੁਰ ਮਰਿਆਦਾ ਦੇ ਉਲਟ ਹੈ।

ਉਸ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਜ਼ ਆਉਣ ਲਈ ਕਿਹਾ ਅਤੇ ਚਿਤਾਵਣੀ ਦਿੱਤੀ ਉਕਤ ਧਾਰਮਿਕ ਉਲੰਘਣਾ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਪੰਥ ’ਚ ਭਾਰੀ  ਰੋਸ ਅਤੇ ਗੁਸੇ ਦੀ ਲਹਿਰ ਹੈ। ਉਹਨਾਂ ਕਿਹਾ ਕਿ ਕੁਝ ਲੋਕ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲਈ ਸ਼ਰਾਰਤ ਕਰ ਰਹੇ ਹਨ, ਜਿਸ ਪ੍ਰਤੀ ਗੰਗਾਨਗਰ ਪ੍ਰਸ਼ਾਸਨ ਨੇ ਧਿਆਨ ਨਾ ਦਿਤਾ ਤਾਂ ਰਾਜ ਦੇ ਹਾਲਾਤ ਖਰਾਬ ਹੋ ਸਕਦੇ ਹਨ। 

ਮਾਮਲੇ ਬਾਰੇ ਜਾਣਕਾਰੀ Çੰਦੰਦਿਆਂ ਉਹਨਾਂ ਦਸਿਆ ਕਿ ਉਕਤ ਹੈਪੀ ਨਾਮੀ ਵਿਅਕਤੀ ਨੇ ਆਪਣੇ ਘਰ ਪੀਰਖਾਨਾ ਬਣਾਇਆ ਹੋਇਆ ਹੈ ਜਿਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਮਤੀਆਂ ਕਰ ਰਿਹਾ ਹੈ। ਜਿਸ ਪ੍ਰਤੀ ਸ਼ਿਕਾਇਤ ਮਿਲਣ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁੱਦ ਜਾਂਚ ਪੜਤਾਲ ਕਰ ਕਰਾਉਦਿਆਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਕੀਤਾ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 13 ਅਕਤੂਬਰ 2017 ਦੌਰਾਨ ਇਕ ਹੁਕਮਨਾਮਾ ਜਾਰੀ ਕਰਦਿਆਂ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਇੰਚਾਰਜ ਧਰਮ ਪ੍ਰਚਾਰ ਕਮੇਟੀ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਅਸਥਾਨ ਤੋਂ ਵਾਪਸ ਲਿਆ ਕੇ ਯੌਗ ਸਥਾਨ ’ਤੇ ਸੁਸ਼ੋਭਿਤ ਕਰਨ ਲਈ ਕਿਹਾ।

ਜਿਸ ’ਤੇ ਅਮਲ ਕਰਨ ਲਈ ਸ੍ਰੋਮਣੀ ਕਮੇਟੀ ਨੇ 17 ਅਗਸਤ 2019 ਨੂੰ ਕਾਰਵਾਈ ਕਰਨ ਸੰਬੰਧੀ ਜਿਲਾ ਪੁਲੀਸ ਨਾਲ ਸੰਪਰਕ ਕਰਦਿਆਂ 21 ਅਗਸਤ 2019 ਨੂੰ ਕਾਰਜ ਸੰਪੰਨ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਪ੍ਰਸ਼ਾਸਨ ਨੇ ਮਾਮਲੇ ਨੂੰ ਸੁਲਝਾਉਣ ਲਈ ਕੁਝ ਮੋਹਲਤ ਦੀ ਮੰਗ ਕੀਤੀ। ਇਸੇ ਦੌਰਾਨ ਉਕਤ ਹੈਪੀ ਨੇ ਬੋਕਸ ਤੌਰ ’ਤੇ ਗੁਰਦਵਾਰਾ ਕਮੇਟੀ ਬਣਾਉਣਦਿਆਂ ਮਾਮਲਾ ਅਦਾਲਤ ’ਚ ਲੈ ਗਿਆ।

ਜਿਥੇ ਅਦਾਲਤ ਨੇ ਮਿਤੀ 30 ਅਗਸਤ 2019 ਨੂੰ ਤਖਤ ਸ੍ਰੀ ਦਮਦਮਾ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਆਗੂ ਸ: ਭੋਲਾ ਸਿੰਘ ਸਮੇਤ ਹੋਰਨਾਂ ਨੂੰ 2 ਸਤੰਬਰ 2019 ਲਈ ਸੰਮਨ ਜਾਰੀ ਕਰ ਦਿਤੇ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਅਜਿਹਾ ਮਾਮਲਾ ਸਿੱਖ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆਇਆ ਹੈ। ਉਹਨਾਂ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ। 

Share News / Article

Yes Punjab - TOP STORIES