Friday, January 21, 2022

ਵਾਹਿਗੁਰੂ

spot_img
ਗੋਲੀਆਂ ਨਾਲ Double Murder ਕਰਨ ਵਾਲੇ Gangsters ਨੇ ਕਿਹਾ ‘SORRY’

- Advertisement -

ਯੈੱਸ ਪੰਜਾਬ
ਅੰਬਾਲਾ, 29 ਮਾਰਚ, 2021:
ਬੀਤੇ ਦਿਨੀਂ ਅੰਬਾਲਾ ਦੇ ਕਾਲਕਾ ਚੌਂਕ ਵਿੱਚ ਚਿੱਟੇ ਦਿਨੀਂ ਗੋਲੀਆਂ ਮਾਰ ਕੇ 2 ਵਿਅਕਤੀਆਂ ਨੂੰ ਕਤਲ ਅਤੇ ਦੋ ਹੋਰਨਾਂ ਨੂੂੰ ਜ਼ਖ਼ਮੀ ਕਰ ਦੇਣ ਦੇ ਮਾਮਲੇ ਵਿੱਚ ਦਿਲਚਸਪ ਮੋੜ ਆਇਆ ਹੈ।

ਲੰਘੀ 25 ਮਾਰਚ ਨੂੰ ਹੋਈ ਉਕਤ ਘਟਨਾ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਅੱਜ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ‘ਸੌਰੀ’ ਆਖ਼ੀ ਹੈ।

ਦਵਿੰਦਰ ਬੰਬੀਹਾ ਗਰੁੱਪ ਦੇ ਪੇਜ ’ਤੇ ਪਾਈ ਗਈ ਇਸ ਪੋਸਟ ਵਿੱਚ ਲਿਖ਼ਿਆ ਗਿਆ ਹੈ ਕਿ ਅੰਬਾਲਾ ’ਚ ਜਿਹੜੇ ਦੋ ਮਰਡਰ ਹੋਏ, ਉਹ ਦੋਨੋਂ ਬੇਕਸੂਰ ਸੀ ਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅਪਨੇ ਭਰਾ ਜਿਨ੍ਹਾਂ ਦਾ ਕੰਮ ਕਰਨ ਗਏ ਸੀ ‘ਮਿਸਅੰਡਰਸਟੈਂਡਿੰਗ’ ਦੇ ਕਾਰਨ ਇਨ੍ਹਾਂ ਦੋ ਭਰਾਵਾਂਦਾ ਨੁਕਸਾਨ ਹੋ ਗਿਆ, ਤੇ ਇਸ ਪਾਪ ਦੇ ਦੋਸ਼ੀ ਅਸੀਂ ਖ਼ੁਦ ਹਾਂ। ਜਿਸਦਾ ਆਪਾਂ ਕਦੇ ਪ੍ਰਾਸਚਿਤ ਨਹੀਂ ਕਰ ਸਕਦੇ। ਅਸੀਂ ਵਾਹਿਗੁਰੂ ਤੋਂ, ਔਰ ਦੋਵੇਂ ਭਰਾਵਾਂ ਦੇ ਪਰਿਵਾਰਾਂ ਵਾਲਿਆਂ ਤੋਂ, ਆਪਣੇ ਸਾਰੇ ਭਰਾਵਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਵਾਹਿਗੁਰੂ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਘਰ ਤੇ ਪਰਿਵਾਰ ਵਾਲਿਆਂ ਨੂੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲਾ ਦੇਵੇ। ਹੋ ਸਕੇ ਤਾਂ ਇਸ ਪਾਪ ਲਈ ਮਾਫ਼ ਕਰ ਦੇਉ। ਇਕ ਗੱਲ ਹੋਰ ਕਈ ਬੰਦੇ ਮਸ਼ਹੂਰ ਹੋਨ ਦੇ ਚੱਕਰਾਂ ’ਚ ਸੋਸ਼ਲ ਮੀਡੀਆ ’ਤੇ ਝੂਠੀਆਂ ਨਿਊਜ਼ ਅਪਲੋਡ ਕਰ ਰਹੇ ਨੇ ਤੇ ਝੂਠੀਆਂ ਵਾਹ ਵਾਹ ਲੁੱਟੀ ਜਾਂਦੇ ਨੇ। ਔਰ ਜਿਨ੍ਹਾਂ ਦਾ ਕੰਮ ਕਰਨਾ ਸੀ, ਹੁਣ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਛੱਡਣਾ। ‘ਵੇਟ ਐਂਡ ਵਾਚ’

ਦਵਿੰਦਰ ਬੰਬੀਹਾ ਗਰੁੱਪ

ਜ਼ਿਕਰਯੋਗ ਹੈ ਕਿ ਅਜੇ ਤਕ ਪੁਲਿਸ ਦੇ ਹੱਥ ਇਸ ਮਾਮਲੇ ਵਿੱਚ ਖ਼ਾਲੀ ਸਨ ਪਰ ਹੁਣ ਇਹ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਣ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਵਾਰਦਾਤ ਦਵਿੰਦਰ ਬੰਬੀਹਾ ਗਰੁੱਪ ਨੇ ਕੀਤੀ ਸੀ।

ਜਿਸ ਦਿਨ ਇਹ ਵਾਰਦਾਤ ਹੋਈ ਸੀ ਉਸ ਦਿਨ ਇਹ ਮਾਮਲਾ ਲਾਰੈਂਸ ਬਿਸ਼ਨੋਈ ਅਤੇ ਭੂਪੀ ਰਾਣਾ ਗੈਂਗਜ਼ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਸੀ।

ਗਰੁੱਪ ਵੱਲੋਂ ਆਪਣੇ ਪੇਜ ’ਤੇ ਪਾਏ ਗਏ ਸੁਨੇਹੇ ਦੀ ਇਬਾਰਤ ਹੇਠ ਲਿਖ਼ੇ ਅਨੁਸਾਰ ਹੈ:

Waheguru ji da khalsa
Waheguru ji de fateh
Sat sri Akal ji sariya nu

Ambala ch jehde do muder hoye he oh dono bekasur si te unha da kisi naal koi lena dena nahi si apne phara jina da kam karan gye si..Misunderstanding de karan inna do pharava da nuksan ho gya te is paap de doshi asi khud aa..jida aapa kde Praschit🙏🙏 ni kar sakde ..Asi waheguru to or dowe phrava de pariwar Wale to..Te apne sare prava to Hath 🙏🙏Jod k..Mafi mangde aa ..Waheguru prava di aatma nu santi deve .. Ghar te parivar waleya nu is dukh di ghdi vich hosla deve..

‌ho sake is Paap de layi maaf kar deyo ..🙏🙏

Ek gal hor kai bande mashur hone de chakra che social media te juthiya news upload kr rahe ne te juthiya wah waiya lutiya jande h..or jina da kam karna si hun asi unha nu bilkul nai chadna wait and watch

🙏🙏🙏
#Davinder BambhiaGroup
Respect Women
Help Poor
Avoid To Drugs

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,533FollowersFollow

ENTERTAINMENT

National

GLOBAL

OPINION

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech