ਗੁੱਸਾ ਜਦੋਂ ਇਸਰਾਈਲ ਨੂੰ ਨਵਾਂ ਚੜ੍ਹਿਆ, ਸੀਰੀਆ ਉੱਤੇ ਉਸ ਸੁੱਟ `ਤੇ ਬੰਬ ਮੀਆਂ

ਅੱਜ-ਨਾਮਾ

ਗੁੱਸਾ ਜਦੋਂ ਇਸਰਾਈਲ ਨੂੰ ਨਵਾਂ ਚੜ੍ਹਿਆ,
ਸੀਰੀਆ ਉੱਤੇ ਉਸ ਸੁੱਟ `ਤੇ ਬੰਬ ਮੀਆਂ।

ਦਿੱਤੀ ਜਨਤਾ ਅਣਭੋਲ ਆ ਮਾਰ ਸੁਣਿਆ,
ਔਰਤ-ਮਰਦ ਸਭ ਦਿੱਤੇ ਈ ਝੰਬ ਮੀਆਂ।

ਮੁੜ-ਮੁੜ ਆਉਂਦੇ ਜਹਾਜ਼ ਸੀ ਇੰਜ ਸਿੱਧੇ,
ਵਿੰਹਦੇ-ਸੁਣਦਿਆਂ ਰੂਹ ਗਈ ਕੰਬ ਮੀਆਂ।

ਰੋਕਣ ਵਾਲਾ ਨਹੀਂ ਉੱਠਿਆ ਕੋਈ ਮੂਹਰੇ,
ਹਮਲਾਵਰ ਆਪ ਹੀ ਹਟੇ ਸੀ ਹੰਭ ਮੀਆਂ।

ਜਿਹੜੀ ਦੁਨੀਆ ਦੀ ਕਿਤੇ ਪੰਚਾਇਤ ਬੈਠੀ,
ਉਹਨੇ ਪਾਈ ਨਹੀਂ ਕਦੇ ਕੋਈ ਰੋਕ ਮੀਆਂ।

ਮੇਮਣਾ ਮਰਨ ਦਾ ਸਿਰਫ ਅਫਸੋਸ ਕਰਦੀ,
ਰੋਕਦੀ ਕਦੇ ਨਹੀਂ ਬੁੱਕ ਰਿਹਾ ਬੋਕ ਮੀਆਂ।

-ਤੀਸ ਮਾਰ ਖਾਂ

ਜੂਨ 3, 2019 –

Share News / Article

Yes Punjab - TOP STORIES