ਨਵੀਂ ਦਿੱਲੀ, 23 ਫਰਵਰੀ, 2020:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਖੁਦ ਸੁੱਖੋ ਖਾਲਸਾ ਪ੍ਰਾਇਰੀ ਐਜੂਕੇਸ਼ਨ ਸੁਸਾਇਟੀ ਨੂੰ ਵਾਪਸ ਕੀਤਾ ਤੇ ਕਮੇਟੀ ਵੱਲੋਂ ਸਕੂਲ ਚਲਾਉਣ ਵਿਚ ਅਸਮਰਥਾ ਪੈਦਾ ਕੀਤੀ ਸੀ।
ਇਥੇ ਇਕ ਬਿਆਨ ਵਿਚ ਜਥੇਦਾਰ ਹਿੱਤ ਨੇ ਕਿਹਾ ਕਿ 2016 ਵਿਚ ਮਨਜੀਤ ਸਿੰਘ ਜੀ ਕੇ ਨੇ ਖੁਦ ਸੁਸਾਇਟੀ ਨੂੰ ਪੱਤਰ ਲਿਖ ਕੇ ਸਕੂਲ ਚਲਾਉਣ ਵਿਚ ਅਸਮਰਥਾ ਪੈਦਾ ਕੀਤੀ ਸੀ । ਉਹਨਾਂ ਕਿਹਾ ਕਿ ਸਕੂਲ ਨੂੰ ਲੈ ਕੇ ਹੁਣ ਮਨਜੀਤ ਸਿੰਘ ਜੀ ਕੇ ਵੱਲੋਂ ਬਿਲਕੁਲ ਨਿਰਾਧਾਰ ਤੇ ਬਹੁਤ ਹੀ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਜਿਹੀ ਗੱਲ ਕਰਨ ‘ਤੇ ਸ਼ਰਮ ਆਉਣੀ ਚਾਹੀਦੀ ਹੈ।
ਜਥੇਦਾਰ ਹਿੱਤ ਨੇ ਕਿਹਾ ਕਿ ਇਹ ਸਕੂਲ ਦਿੱਲੀ ਗੁਰਦੁਆਰਾ ਕਮੇਟੀ ਦਾ ਹੈ ਤੇ ਇਸ ਵੇਲੇ ਕਮੇਟੀ ਚਲਾ ਰਹੀ ਹੈ। ਉਹਨਾਂ ਕਿਹਾ ਕਿ ਸਕੂਲ ਨਾ ਤਾਂ ਕੋਈ ਝਗੜਾ ਹੈ ਤੇ ਨਾ ਕੋਈ ਵਿੱਤੀ ਲੈਣ ਦੇਣ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਕਿ ਸਕੂਲ ‘ਤੇ ਕਬਜ਼ਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪਹਿਲਾਂ ਇਹ ਸਕੂਲ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕੋਲੋਂ ਨਹੀਂ ਸੀ ਤੇ ਚੱਲਿਆ ਤੇ ਫਿਰ ਮਨਜੀਤ ਸਿੰਘ ਜੀ ਕੇ ਨੇ ਵੀ ਹੱਥ ਖੜੇ ਕਰ ਦਿੱਤੇ ਸਨ ਪਰ ਮੌਜੂਦਾ ਕਮੇਟੀ ਇਸਨੂੰ ਚਲਾ ਰਹੀ ਹੈ। ਇਹ ਸਕੂਲ ਕਮੇਟੀ ਦਾ ਸੀ ਅਤੇ ਕਮੇਟੀ ਦਾ ਰਹੇਗਾ।