Monday, December 5, 2022

ਵਾਹਿਗੁਰੂ

spot_img


ਗੁਰੂ ਰਵੀਦਾਸ ਮੰਦਿਰ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਵਾਂਗੇ: ਕੁਲਦੀਪ ਸਿੰਘ ਵੈਦ

ਲੁਧਿਆਣਾ, 13 ਅਗਸਤ, 2019:

ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਇਸ ਕੇਸ ਦੀ ਕਾਨੂੰਨੀ ਲੜਾਈ 0ਚ ਮੱਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ।

ਵਿਧਾਇਕ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਗੁਰੂ ਰਵੀਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ, ਵਿਧਾਇਕ ਨੇ ਕਿਹਾ ਕਿ ਕਾਂਗਰਸ ਪਾਰਟੀ ਧਾਰਮਿਕ ਗੁਰੂਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਲਦੀ ਹੀ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਏਗੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਹ ਗੁਰੂ ਰਵੀਦਾਸ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਸੁਆਲ ਹੈ। ਇਸ ਘੜੀ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਗੁਰੂ ਰਵੀਦਾਸ ਦੇ ਸ਼ਰਧਾਲੂਆਂ ਦੇ ਨਾਲ ਖੜ੍ਹੀ ਹੈ।

ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਸ ਗੱਲ ਉੱਤੇ ਹੈਰਾਨੀ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਸ਼ਕ ਸਿਕੰਦਰ ਲੋਧੀ ਦੁਆਰਾ ਦਿੱਤੀ ਜਿਸ ਜ਼ਮੀਨ ਉੱਤੇ ਇਹ ਇਤਿਹਾਸਕ ਮੰਦਿਰ ਬਣਿਆ ਸੀ, ਉਸ ਦੀ ਪੁਸ਼ਟੀ ਮਾਲ ਵਿਭਾਗ ਦੇ ਰਿਕਾਰਡ ਵੀ ਕਰਦੇ ਹਨ ਕਿ ਇਹ ਜ਼ਮੀਨ ਰਵੀਦਾਸ ਭਾਈਚਾਰੇ ਦੀ ਹੈ।

ਉਹਨਾਂ ਕਿਹਾ ਕਿ ਦਿੱਲੀ ਵਿਕਾਸ ਅਥਾਰਟੀ ਵੱਲੋਂ ਨਾ ਸਿਰਫ ਇਸ ਮੰਦਿਰ ਨੂੰ ਤੋੜਿਆ ਗਿਆ, ਸਗੋਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਗੁਰੂ ਰਵੀਦਾਸ ਦੀ ਮੂਰਤੀ ਨੂੰ ਵੀ ਜਬਦਰਸਤੀ ਉੱਥੋਂ ਹਟਾ ਦਿੱਤਾ ਗਿਆ ਅਤੇ ਮੰਦਿਰ ਦੇ ਸੇਵਾਦਾਰ ਨੂੰ ਬੰਦੀ ਬਣਾ ਲਿਆ ਗਿਆ ਹੈ।

ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਮੰਦਿਰ ਦੀ ਸਥਾਨਕ ਪ੍ਰਬੰਧਕ ਕਮੇਟੀ ਅਦਾਲਤ ਵਿਚ ਸਹੀ ਢੰਗ ਨਾਲ ਇਸ ਕੇਸ ਨੂੰ ਪੇਸ਼ ਨਹੀਂ ਕਰ ਸਕੀ।

ਇਤਿਹਾਸਕ ਰਵਿਦਾਸ ਮੰਦਰ ਨੂੰ ਢਾਹੁਣ ਦੀ ਕੀਤੀ ਕਾਰਵਾਈ ਨਾਲ ਦੇਸ਼ ਭਰ ਦੇ ਲੱਖਾ ਲੋਕਾਂ ਦੀਆ ਧਾਰਮਿਕ ਭਾਵਨਾ ਨੂੰ ਡੁੰਘੀ ਠੇਸ ਪਹੁੰਚੀ ਹੈ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆਂ ਅਤੇ ਪੰਜਾਬ ਬੰਦ ਅੰਦੋਲਨ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਸ਼ਾਤੀ ਬਣਾਕੇ ਰੱਖਣ ਅਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਨ, ਇਸ ਸੰਬਧ ਵਿਚ ਉਨ੍ਹਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੰਡਮ ਵੀ ਦਿਤਾ ਗਿਆ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img
spot_img

Stay Connected

45,612FansLike
114,063FollowersFollow

ENTERTAINMENT

National

GLOBAL

OPINION

G20 steered by India can become powerful instrument for global security, world economy – by D.C. Pathak

Prime Minister Narendra Modi has struck a note of confidence about India playing an effective role during its G20 Presidency, in dealing with multiple...

Is the govt crossing the Rubicon in the appointment of judges? – by Nitin Saluja

The tussle between the Government and the Supreme Court for the appointment of judges is not new. The Judges of the Supreme Court and...

Govt must not forget why Ambedkar let Art 124(2) be as it is – by Kumar Mihir

New Delhi, Dec 4, 2022- Article 124(2) of the Constitution lays down that "Every Judge of the Supreme Court shall be appointed by the...

SPORTS

Health & Fitness

The evolution of the breakfast category in India

New Delhi, Dec 4, 2022- Every morning the first thing on our minds is 'What's for breakfast?' But the most important meal of the day as we know it today was not always part of our (India's) daily routine or culture, and neither was the transition into it. Until the 14th century, it was not particularly usual in India to...

Gadgets & Tech

error: Content is protected !!