ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਵੱਲੋਂ ਮਹੰਤ ਵੇਸ਼ਵਨੰਦ ਬੰਗਾ ਸੁਸਾਇਟੀ ਦੀ ਮੈਂਬਰਸ਼ਿਪ ਤੋਂ ਖ਼ਾਰਜ

ਯੈੱਸ ਪੰਜਾਬ
ਜਲੰਧਰ, 27 ਅਕਤੂਬਰ, 2020 –
ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਮੁੱਖ ਦਫਤਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ (ਸੀ.ਬੀ.ਐਸ.ਈ.) ਵਿਖੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਹੋਈ।

ਇਸ ਸਮੇਂ ਸੁਸਾਇਟੀ ਵਲੋਂ ਚਲਾਏ ਜਾ ਰਹੇ ਸਕੂਲ ਅਤੇ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਸੁਸਾਇਟੀ ਨੂੰ ਹੋਰ ਮਜਬੂਤ ਤੇ ਵਿਲੱਖਣ ਢੰਗ ਨਾਲ ਚਲਾਉਣ ਲਈ ਵਿਚਾਰ ਚਰਚਾ ਹੋਈ।

ਇਸ ਸਮੇਂ ਸੁਸਾਇਟੀ ਸਾਹਮਣੇ ਕੁਝ ਮਤੇ ਰੱਖੇ ਗਏ ਜਿਨ੍ਹਾਂ ਨੂੰ ਵਿਸ਼ੇਸ਼ ਵਿਚਾਰ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ, ਸੰਤ ਨਿਰਮਲ ਦਾਸ ਬਾਬੇ ਜੌੜੇ ਨੇ ਦੱਸਿਆ ਕਿ ਸੰਤ ਇੰਦਰ ਦਾਸ ਸ਼ੇਖੇ ਜਿਨ੍ਹਾਂ ਵਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਏ ਤੇ ਸੁਸਾਇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਖਬਰ ਦਿੱਤੀ ਗਈ ਸੀ।

ਇਸ ਸਬੰਧੀ ਸਾਰੇ ਮੱਤਭੇਦ ਦੂਰ ਕਰਦਿਆਂ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਨੇ ਸੰਤ ਇੰਦਰ ਦਾਸ ਸ਼ੇਖੇ ਨੂੰ ਆਪਣੇ ਅਹੁਦੇ ਤੇ ਬਣੇ ਰਹਿਣ ਲਈ ਬੇਨਤੀ ਕੀਤੀ ਜਿਸਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਤੇ ਸੰਤ ਇੰਦਰ ਦਾਸ ਜਨਰਲ ਸਕੱਤਰ ਅਤੇ ਸੰਤ ਪ੍ਰਮੇਸ਼ਵਰੀ ਦਾਸ ਆਪਣੇ ਅਹੁਦਿਆਂ ‘ਤੇ ਪਹਿਲਾਂ ਵਾਂਗ ਸੇਵਾ ਨਿਭਾਉਂਦੇ ਰਹਿਣਗੇ।

ਇੱਕ ਹੋਰ ਮਤੇ ਰਾਂਹੀ ਮਹੰਤ ਕੇਸ਼ਵਨੰਦ ਬੰਗਾ ਨੂੰ ਸੁਸਾਇਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ, ਜੇਕਰ ਮਹੰਤ ਕੇਸ਼ਵਨੰਦ ਕਿਸੇ ਮੌਕੇ ਵੀ ਸੁਸਾਇਟੀ ਦੇ ਨਾਮ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮੌਕੇ ਸੰਤ ਸਰਵਣ ਦਾਸ ਬੋਹਣ ਚੇਅਰਮੈਨ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ, ਸੰਤ ਸਰਵਣ ਦਾਸ ਸੀਨੀ. ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ ਸਹਾਇਕ ਕੈਸ਼ੀਅਰ, ਸੰਤ ਧਰਮਪਾਲ ਸ਼ੇਰਗੜ ਸਟੇਜ ਸਕੱਤਰ, ਸੰਤ ਰਮੇਸ਼ ਦਾਸ ਸ਼ੇਰਪੁਰ ਕੱਲਰਾਂ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਮੈਡਮ ਸ਼ੰਤੋਸ਼ ਕੁਮਾਰੀ ਆਰਕੀਟੈਕਟ, ਸੰਤ ਪ੍ਰਮੇਸ਼ਵਰੀ ਦਾਸ ਸ਼ੇਖੇ, ਓ.ਪੀ.ਰਾਣਾ, ਬਾਬੂ ਰਾਮ ਲਾਲ ਵੀ ਹਾਜਰ ਸਨ।


Click here to Like us on Facebook