ਗੁਰੂ ਰਵਿਦਾਸ ਮੰਦਿਰ ਮਾਮਲਾ – ਦਿੱਲੀ ਪ੍ਰਦਰਸ਼ਨ ਦੌਰਾਨ ਫ਼ੜੇ ਗਏ ਲੋਕਾਂ ਨੂੰ 3 ਦਿਨਾਂ ’ਚ ਛੱਡਣ ਦਾ ਭਰੋਸਾ ਦਿੱਤਾ ਗਿਆ

ਜਲੰਧਰ, 4 ਸਤੰਬਰ, 2019 –

ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜ, ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ, ਨੇ ਅੱਜ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਮਿਤੀ 2-9-2019 ਨੂੰ ਦਿੱਲੀ ਵਿਖੇ ਰਾਜ ਸਭਾ ਮੈਂਬਰ ਸ੍ਰੀ ਭੁਪਿੰਦਰ ਯਾਦਵ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਤੁਗਲਕਾਬਾਦ ਦੇ ਸਬੰਧ ਵਿਚ ਮੀਟਿੰਗ ਹੋਈ ਸੀ।

ਜਿਸ ਵਿਚ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਸਿਆਸੀ ਆਗੂ ਸ੍ਰੀ ਸੋਹਣ ਸਿੰਘ ਠੰਡਲ, ਸ੍ਰੀ ਦੁਸ਼ਅੰਤ ਗੌਤਮ, ਸ੍ਰੀ ਚਰਨਜੀਤ ਸਿੰਘ ਅਟਵਾਲ ਆਦਿ ਵੀ ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿਚ ਸ੍ਰੀ ਭੁਪਿੰਦਰ ਯਾਦਵ ਅਤੇ ਸ੍ਰੀ ਦੁਸ਼ਅੰਤ ਗੌਤਮ ਵੱਲੋਂ ਸਰਕਾਰ ਦੀ ਤਰਫੋਂ ਸਾਨੂੰ ਵਿਸ਼ਵਾਸ ਦੁਆਇਆ ਗਿਆ ਹੈ ਕਿ ਦੋ ਤਿੰਨ ਦਿਨ ਵਿਚ 21 ਅਗਸਤ ਨੂੰ ਦਿੱਲੀ ਰੋਸ ਧਰਨੇ ਜੋ ਜੁਝਾਰੂ ਸਾਥੀ ਪੁਲੀਸ ਨੇ ਫੜ ਕੇ ਜੇਲ੍ਹ ਭੇਜੇ ਸਨ, ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਪੁਰਾਤਨ ਸ੍ਰੀ ਗੁਰੂ ਰਵਿਦਾਸ ਮੰਦਿਰ ਵੀ ਉਸੇ ਜਗ੍ਹਾ ‘ਤੇ ਹੀ ਬਣੇਗਾ ਜਿੱਥੋਂ ਢਾਹਿਆ ਗਿਆ ਹੈ।

ਸੁਪਰੀਮ ਕੋਰਟ ਵਿਚ ਇਸ ਕੇਸ ਦੀ ਸੁਣਵਾਈ ਲਈ 13 ਤਰੀਕ ਲੱਗੀ ਹੈ ਉਸ ਦਿਨ ਸਰਕਾਰ ਆਪਣਾ ਪੱਖ ਦੇਵੇਗੀ ਕਿ ਸਰਕਾਰ ਨੂੰ ਇਸ ਜਗ੍ਹਾ ‘ਤੇ ਮੰਦਰ ਬਣਨ ਵਿਚ ਕੋਈ ਇਤਰਾਜ਼ ਨਹੀਂ ਹੈ। ਸਰਕਾਰ ਮੰਦਿਰ ਵਾਸਤੇ ਜਗ੍ਹਾ ਛੱਡਣ ਲਈ ਤਿਆਰ ਹੈ। ਦਿੱਲੀ ਵਿਖੇ ਹੋਈ ਮੀਟਿੰਗ ਵਿਚ ਸ੍ਰੀ ਗੁਰੂ ਰਵਿਦਾਸ ਸਾਧ ਸੰਪ੍ਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨ. ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬਾਨ ਵੱਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਮੰਦਿਰ ਲਈ ਜੋ ਕਮੇਟੀ ਬਣੇਗੀ ਉਸ ਵਿਚ ਭਾਰਤ ਭਰ ਤੋਂ ਸੰਤ ਮਹਾਂਪੁਰਸ਼ਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂਘਰ, ਸੰਤ ਇੰਦਰ ਦਾਸ ਸ਼ੇਖੇ ਜਨ. ਸਕੱਤਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸ੍ਰੀ ਗੇਜ ਰਾਮ, ਸੰਤ ਰਾਮ ਰਤਨ, ਮਹੰਤ ਪ੍ਰਸ਼ੋਤਮ ਲਾਲ ਦੇਹਰਾ ਚੱਕ ਹਕੀਮ ਫਗਵਾੜਾ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸੰਤ ਪ੍ਰਮੇਸ਼ਰੀ ਦਾਸ, ਭਾਈ ਪ੍ਰੇਮ ਪਾਲ ਸਿੰਘ ਖ਼ਾਲਸਾ (ਮਸਕਟ ਵਾਲੇ), ਚਰਨ ਸਿੰਘ ਮਾਂਗਟ, ਭਾਈ ਸੁਖਚੈਨ ਸਿੰਘ ਲਹਿਰਾ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸ੍ਰੀ ਬੀਰ ਚੰਦ ਸੁਰੀਲਾ ਜਨ. ਸਕੱਤਰ ਜਲੰਧਰ ਯੁਨਿਟ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

Share News / Article

Yes Punjab - TOP STORIES