ਗੁਰੂ ਨਾਨਕ ਜ਼ਿਲਾ ਲਾਇਬ੍ਰੇਰੀ ਨੂੰ ਨੰਬਰ ਇਕ ਲਾਇਬ੍ਰੇਰੀ ਬਣਾਉਣ ਲਈ ਕੀਤੇ ਜਾਣਗੇ ਹਰ ਸੰਭਵ ਯਤਨ: ਰਾਣਾ ਗੁਰਜੀਤ ਸਿੰਘ

ਕਪੂਰਥਲਾ, 8 ਸਤੰਬਰ, 2019:
ਜ਼ਿਲਾ ਕਪੂਰਥਲਾ ਦੀ ਪੁਰਾਤਨ ਅਤੇ 50 ਹਜ਼ਾਰ ਤੋਂ ਵੱਧ ਪੁਸਤਕਾਂ ਦਾ ਵਡਮੁੱਲਾ ਖ਼ਜ਼ਾਨਾ ਸਾਂਭੀ ਬੈਠੀ ਗੁਰੂ ਨਾਨਕ ਜ਼ਿਲਾ ਲਾਇਬ੍ਰੇਰੀ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਜ਼ਿਲਾ ਲਾਇਬੇ੍ਰਰੀ ਮੈਂਬਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਇਸ ਮੌਕੇ ਉਨਾਂ ਕਿਹਾ ਕਿ ਪਾਠਕਾਂ ਦੀਆਂ ਉਮੀਦਾਂ ਮੁਤਾਬਿਕ ਗੁਰੂ ਨਾਨਕ ਜ਼ਿਲਾ ਲਾਇਬ੍ਰੇਰੀ ਨੂੰ ਆਧੁਨਿਕ, ਕੰਪਿਊਟ੍ਰਾਈਜ਼ਡ, ਏਅਰਕੰਡੀਸ਼ਨਡ ਤੇ ਪੰਜਾਬ ਦੀ ਨੰਬਰ ਇਕ ਲਾਇਬ੍ਰੇਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਸ੍ਰੀ ਐਸ. ਐਸ. ਸ਼ੋਰੀ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਰੋਸ਼ਨ ਸੱਭਰਵਾਲ ਵੱਲੋਂ ਉਨਾਂ ਨੂੰ ਇਸ ਲਾਇਬ੍ਰੇਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ. ਕੇਵਲ ਸਿੰਘ, ਸੇਵਾਮੁਕਤ ਐਸ. ਡੀ. ਓ ਸ. ਸਰਵਨ ਸਿੰਘ, ਜ਼ਿਲਾ ਲਾਇਬ੍ਰੇਰੀ ਦੀ ਆਲ-ਇਨ-ਆਲ ਸ੍ਰੀਮਤੀ ਸਵਰਾਜ ਕੌਰ ਹੁੰਦਲ, ਸ. ਜੀਤ ਸਿੰਘ ਮਿਆਣੀ, ਸੀਨੀਅਰ ਸਿਟੀਜ਼ਨਸ ਕਲੱਬ ਦੇ ਪ੍ਰਧਾਨ ਸ੍ਰੀ ਸੋਹਨ ਲਾਲ ਕਾਲੀਆ, ਸੇਵਾਮੁਕਤ ਪ੍ਰਿੰਸੀਪਲ ਐਸ. ਐਸ. ਸ਼ੋਰੀ, ਸ. ਗੁਰਦੀਪ ਸਿੰਘ, ਸ. ਜਗਜੀਤ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਉਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਲਾਇਬ੍ਰੇਰੀ ਦੀ ਬਿਹਤਰੀ ਲਈ ਆਪਣੇ ਕੀਮਤੀ ਸੁਝਾਅ ਦਿੱਤੇ ਗਏ।

ਇਸ ਮੌਕੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਦਿਹਾਤੀ ਕਾਂਗਰਸ ਪ੍ਰਧਾਨ ਸ. ਅਮਰਜੀਤ ਸਿੰਘ, ਕੌਂਸਲਰ ਸ੍ਰੀ ਨਰਿੰਦਰ ਸਿੰਘ ਮਨਸੂ, ਸ੍ਰੀ ਪਵਨ ਸੂਦ, ਸ. ਰਣਜੀਤ ਸਿੰਘ ਪੱਡਾ, ਸ. ਅਰਜਨ ਸਿੰਘ, ਸ. ਦੀਦਾਰ ਸਿੰਘ, ਸ੍ਰੀ ਬੌਬੀ, ਸ੍ਰੀ ਅਸ਼ੋਕ ਮੁਮਾਰ, ਸ੍ਰੀ ਮੋਨੂੰ, ਸ੍ਰੀ ਮੰਗਾ, ਸ੍ਰੀ ਡਿੰਪਲ, ਸ੍ਰੀ ਪਵਨ ਕੁਮਾਰ, ਸ. ਅਜੀਤਪਾਲ ਸਿੰਘ, ਸ. ਪਲਵਿੰਦਰ ਸਿੰਘ ਪਾਲੀ, ਸ੍ਰੀ ਵਿਕਰਮ ਗਿੱਲ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

Share News / Article

YP Headlines