ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਸ.ਸੀ. ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਦੇ ਨਿਰਦੇਸ਼ ਜਾਰੀ

ਯੈੱਸ ਪੰਜਾਬ
ਅੰਮ੍ਰਿਤਸਰ, 25 ਅਕਤੂਬਰ, 2020:
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਸਰਬਜੋਤ ਸਿੰਘ ਬਹਿਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾˆ ਦੀ ਪਾਲਣਾ ਕਰਦਿਆˆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈˆਪਸ ਜਲੰਧਰ ਅਤੇ ਗੁਰਦਾਸਪੁਰ, ਯੁਨੀਵਰਸਿਟੀ ਅਤੇ ਕਾˆਸਟੀਚਿਉਟ ਕਾਲਜਾˆ ਦੇ ਓ ਐਸ ਡੀਜ਼, ਤਂੋ ਇਲਾਵਾ ਅਧਿਆਪਨ ਵਿਭਾਗਾˆ ਦੇ ਮੁਖੀਆˆ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਐਸ ਸੀ ਵਰਗ ਨਾਲ ਸਬੰਧਤ ਵਿਦਿਆਰਥੀਆˆ ਨੂੰ ਉਨ੍ਹਾˆ ਦੀਆˆ ਬਣਦੀਆਂ ਡਿਗਰੀਆˆ ਬਿਨੈਪੱਤਰ, ਮੁਆਵਜ਼ਾ ਬਾˆਡ ਅਤੇ ਹਲਫਨਾਮੇ ਲੈਣ ਤੋˆ ਬਾਅਦ ਜਾਰੀ ਕਰ ਦਿੱਤੀਆਂ ਜਾਣ।

ਉਨ੍ਹਾˆ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫ਼ੈਸਰ ਡਾ ਜਸਪਾਲ ਸਿੰਘ ਸੰਧੂ ਵਿਦਿਆਰਥੀਆˆ ਦੇ ਭਵਿੱਖ ਨੂੰ ਲੈ ਕੇ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਹੁਣ ਵੀ ਉਨ੍ਹਾˆ ਨੇ ਤਰੁੰਤ ਪ੍ਰਭਾਵ ਨਾਲ ਇਹ ਫੈਸਲਾ ਲਾਗੂ ਕਰਵਾਉਦਿਆˆ ਕਾਲਜਾˆ ਅਤੇ ਅਧਿਆਪਨ ਵਿਭਾਗਾˆ ਨੂੰ ਆਦੇਸ਼ ਜਾਰੀ ਕਰਵਾ ਦਿੱਤੇ ਹਨ ।