ਗੁਰੂ ਨਾਨਕ ਦੇਵ ਜੀ ਸੰਬੰਧੀ ‘ਡਿਜੀਟਲ ਮਿਊਜ਼ੀਅਮ’ ਨੇ ਜਲੰਧਰ ’ਚ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕੀਤਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ, 17 ਅਕਤੂਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਵਿਖੇ ਡਿਜੀਟਲ ਮਿਊਜ਼ੀਅਮ ਦੁਆਰਾ ਤਿੰਨ ਦਿਨਾਂ ਦੌਰਾਨ 10,000 ਤੋਂ ਵੱਧ ਲੋਕਾਂ ਨੂੰ ਅਨੋਖਾ ਤੇ ਅਦਭੁਤ ਅਨੁਭਵ ਕਰਵਾਇਆ ਗਿਆ।

ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਗਰਾਊਂਡ ਵਿਚ ਤਿੰਨ ਦਿਨਾਂ ਦੇ ਦੌਰਾਨ ਡਿਜੀਟਲ ਮਿਊਜ਼ੀਅਮ ਵਲੋਂ 15 ਅਕਤੂਬਰ ਤੋਂ ਹਰ ਉਮਰ ਤੇ ਸਮਾਜ ਦੇ ਹਰ ਵਰਗ ਦੇ ਹਜਾਰਾਂ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਅਤਿ ਆਧੁਨਿਕ ਤਕਨੀਕੀ ਰਾਹੀਂ ਜਾਣੂੰ ਕਰਵਾਇਆ ਗਿਆ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਅਤਿ ਆਧੁਨਿਕ ਕਲਾ ਦੇ ਇਸ ਅਜਾਇਬ ਘਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੱਚਾ ਸਜਦਾ ਕੀਤਾ ਗਿਆ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਤਿ ਆਧੁਨਿਕ ਤਕਨੀਕੀ ਨਾਲ ਪੇਸ਼ ਕਰਨ ਦੇ ਉਪਰਾਲੇ ਦੀ ਹਰ ਉਮਰ ਤੇ ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਤਿੰਨ ਕੰਧਾਂ ਦੇ ਪ੍ਰੋਜੈਕਸ਼ਨ ਅਤੇ ਮਹਾਨ ਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਵਰਚੂਅਲ ਰਿਐਲਟੀ ਤਕਨੀਕ ਰਾਹੀਂ ਪੇਸ਼ਕਾਰੀ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਧਿਆਨ ਖਿਚਿਆ। ਇਸ ਤੋਂ ਇਲਾਵਾ ਵੱਖ-ਵੱਖ ਗੈਲਰੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀਤੇ ਗਏ ਵਰਣਨ ਦਾ ਵੀ ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਗਈ।

ਡਿਜੀਟਲ ਮਿਊਜ਼ੀਅਮ ਵਲੋਂ ਅਤਿ ਆਧੁਨਿਕ ਤਕਨੀਕ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ ਬਾਰੇ ਪੇਸ਼ਕਾਰੀ ਨੇ ਵੀ ਹਰ ਵਰਗ ਦੇ ਲੋਕਾਂ ਖਾਸ ਕਰਕੇ ਨੌਵਜਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਅਪਣੇ ਵੱਲ ਆਕਰਸ਼ਿਤ ਕੀਤਾ।

ਜ਼ਿਕਰਯੋਗ ਹੈ ਕਿ ਡਿਜੀਟਲ ਮਿਊਜ਼ੀਅਮ ਵਿੱਚ ਵੱਖ-ਵੱਖ ਅਤਿ ਆਧੁਨਿਕ ਤਕਨੀਕਾਂ ਨੂੰ ਇਕੱਠੇ ਲਿਆਉਣਾ ਜਿਵੇਂ ਕਿ ਵੱਡੀਆਂ ਡਿਸਪਲੇਅ ਸਕਰੀਨਾਂ, ਰੇਡੀਓ ਫ੍ਰੀਕੁਐਂਸੀ ਅਡੈਂਟੀਫਾਈਡ ਡੀਵਾਈਸ ਹੈਡਫੋਨ, ਇਮਰਸਿਵ ਸਬਲੀਮੋਸਨ ਅਤੇ ਵਰਚੂਐਲ ਰਿਐਲਟੀ ਦੇ ਅਨੁਭਵ ਨੂੰ ਦਰਸ਼ਕਾਂ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਡਿਜੀਟਲ ਮਿਊਜ਼ੀਅਮ ਵਲੋਂ ਵਿਗਿਆਨ, ਕਲਾ, ਤਕਨਾਲੌਜੀ ਦੇ ਸੁਮੇਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਜੋ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਹੈ ਉਸ ਨਾਲ ਜਿੰਦਗੀ ਦਾ ਇਕ ਵੱਖਰਾ ਹੀ ਅਨੁਭਵ ਮਹਿਸੂਸ ਕੀਤਾ ਗਿਆ ਹੈ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •