ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਵਿਦਿਆਰਥੀਆਂ ਦੀ ਲੁੱਟ: ਅਮਨ ਅਰੋੜਾ ਨੇ ਲਿਖ਼ੀ ਕੈਪਟਨ ਅਮਰਿੰਦਰ ਨੂੰ ਚਿੱਠੀ

ਚੰਡੀਗੜ੍ਹ, ਸਤੰਬਰ 1, 2019:
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਅਕ ਅਮਨ ਅਰੋੜਾ ਜੋ ਕਿ ਪੰਜਾਬ ਸਰਕਾਰ ਨੂੰ ਵੱਖ ਵੱਖ ਜਨ ਵਿਰੋਧੀ ਫੈਸਲਿਆਂ ਅਤੇ ਨੀਤੀਆਂ ਉਪਰ ਸਮੇਂ-ਸਮੇਂ ਸਿਰ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰਨ ਵਿੱਚ ਕਦੇ ਗੁਰੇਜ਼ ਨਹੀ ਕਰਦੇ ਤੇ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2004 ਤੋਂ ਬਾਅਦ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਿਚ ਰੀ-ਅਪੀਅਰ/ਕੰਪਾਰਟਮੈਂਟ ਆਉਣ ਵਾਲੇ ਪ੍ਰੀਖਿਆਰਥੀਆਂ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੋਕੇ ਸੁਨਿਹਰੀ ਮੋਕੇ ਦੇਣ ਦੇ ਨਾਂ ਤੇ ਵਿਦਿਆਰਥੀਆਂ ਤੋਂ ਭਾਰੀ ਫੀਸ ਚਾਰਜ ਕਰਨ ਤੇ ਸਖਤ ਇਤਰਾਜ ਜਤਾਇਆ ਹੈ।

ਉਨਾਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਕਤ ਸiੁਨਹਰੀ ਮੋਕੇ ਦੇ ਨਾਂ ਤੇ 15000 ਦੀ ਫੀਸ ਵਿਦਿਆਰਥੀਆਂ ਤੋਂ ਚਾਰਜ ਕਰਨਾ ਇਕ ਵੱਡੀ ਲੁੱਟ ਹੈ ਅਤੇ ਇਸ ਲੁੱਟ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨਾਲ ਜੋੜਣਾ ਹੋਰ ਵੀ ਮੰਦਭਾਗਾ ਹੈ ਜੋ ਨਾਨਕ ਨਾਮ ਲਵਾ ਲੋਕਾਂ ਦੇ ਹਿਰਦਿਆਂ ਨੂੰ ਵਲੂਂਦਰਦਾ ਹੈ|

ਉਨਾ ਕਿਹਾ ਕਿ ਇਸ ਸੁਨਿਹਰੀ ਮੋਕੇ ਨੂੰ ਜੇਕਰ ਸਹੀ ਭਾਵਨਾ ਨਾਲ ਸਰਕਾਰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੁਝ ਕਰਨਾ ਚਾਹੁੰਦੀ ਹੈ ਤਾਂ ਵਿਦਿਆਰਥੀਆਂ ਤੋਂ ਇਸ ਮੌਕੇ ਲਈ ਕੇਵਲ 550 ਰੁਪਏ ਫੀਸ ਹੀ ਲਈ ਜਾਵੇ ਨਾਂ ਕਿ 15000 ਰੁਪਏ ਲੈ ਕੇ ਵਿਦਿਆਰਥੀਆਂ ਦੀ ਮਜਬੂਰੀ ਦਾ ਫਾਇਦਾ ਉਠਾਕੇ ਉਨਾਂ ਦੀ ਅੰਨੀ ਲੁੱਟ ਕੀਤੀ ਜਾਵੇ।

ੳਹਨਾਂ ਕਿਹਾ ਕਿ ਇਸ ਵਾਧੇ ਨੂੰ ਤੁਰੰਤ ਵਾਪਿਸ ਲਿਆ ਜਾਵੇ ਜਿਸਦੀ ਆਖਰੀ ਤਾਰੀਖ 4 ਸਤੰਬਰ ਹੈ।ਉਨ੍ਹਾਂ ਕਿਹਾ ਕਿ ਜੋ ਰੀ-ਅਪੀਅਰ / ਕੰਪਾਰਟਮੈਂਟ ਫੀਸ ਆਮ ਤੋਰ ਤੇ 1200 ਤੋਂ 1500 ਰੁਪਏ ਹੁੰਦੀ ਹੈ, ਜਿਸਨੂੰ ਗੁਰੁ ਨਾਨਕ ਦੇਵ ਜੀ ਦੇ ਨਾਮ ਨਾਲ ਜੋੜ ਕੇ 15000 ਕਰ ਦੇਣਾ, ਗੁਰੁ ਸਾਹਿਬ ਦੇ ਅਪਮਾਨ ਕਰਨ ਬਰਾਬਰ ਹੈ।

ਸ਼੍ਰੀ ਅਰੋੜਾ ਨੇ ਕਿਹਾ ਕਿ ਜਿਥੇ ਸਮੂਚੇ ਵਿਸ਼ਵ ਵਿਚ ਇਸ ਮਹਾਨ ਅਵਸਰ ਨੂੰ ਅਥਾਹ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਉਣ ਲਈ ਸੰਗਤਾਂ ਉਤਸਾਹਿਤ ਹਨ, ਉਸ ਸਮੇ ਵਿਦਿਆਰਥੀਆਂ ਤੋਂ 15000 ਰੁਪਏ ਦੀ ਫੀਸ ਲੈ ਕੇ ਉਨਾ ਨੂੰ ਸਿਖਿਆ ਪ੍ਰਤੀ ਨਿਰ ਉਤਸਾਹਿਤ ਨਾ ਕੀਤਾ ਜਾਵੇ। ਉਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਤੋਂ ਉਕਤ ਮੋਕੇ ਲਈ ਕੇਵਲ 550 ਰੁਪਏ ਫੀਸ ਹੀ ਚਾਰਜ ਕੀਤੀ ਜਾਵੇ ਅਤੇ ਉਨਾ ਨੂੰ ਸਿਖਿਆ ਖੇਤਰ ਵਿਚ ਅੱਗੇ ਵਧਣ ਦਾ ਮੋਕਾ ਦਿਤਾ ਜਾਵੇ।

Share News / Article

Yes Punjab - TOP STORIES