ਗੁਰੂ ਨਾਨਕ ਦੇਵ ਜੀ ’ਤੇ ਦਸਤਾਵੇਜ਼ੀ ਫ਼ਿਲਮ ਵਿਖ਼ਾਉਣ ਦਾ ਉਪਰਾਲਾ ਹੈ ਸੁਲਤਾਨਪੁਰ ਲੋਧੀ ’ਚ ਚੱਲ ਰਿਹਾ ਡਿਜੀਟਲ ਸਿਨੇਮਾ

ਕਪੂਰਥਲਾ , ਨਵੰਬਰ 12, 2019:
ਪੰਜਾਬ ਸਰਕਾਰ ਦੁਆਰਾ ਮਨਾਏ ਜਾ ਰਹੇ 550 ਸਾਲਾਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਵੱਖ ਵੱਖ ਤਰ੍ਹਾ ਦੇ ਉਪਰਾਲੇ ਕੀਤੇ ਗਏ ਹਨ ਉਨ੍ਹਾ ਵਿੱਚੋ ਵਿਸੇਸ ਤੋਰ ਪਰੋਟੇਬਲ (ਸਿਨੇਮਾ ਘਰ) ਸਥਾਪਤ ਕੀਤਾ ਗਿਆ ਹੈ ਜੋ ਕਿ ਮੇਨ ਪੰਡਾਲ (ਪੰਜਾਬ ਸਰਕਾਰ) ਦੇ ਨਾਲ ਪੁੱਡਾ ਕਲੋਨੀ ਸੜਕ ਤੇ ਸਥਾਪਤ ਕੀਤਾ ਗਿਆ ਹੈ।

ਇਸ ਦਾ ਉਦਘਾਟਨ ਮਾਨਯੋਗ ਡੀ.ਸੀ ਕਪੂਰਥਲਾ ਇੰਜ.ਡੀ.ਪੀ.ਐਸ.ਖਰਬੰਦਾ ਜੀ ਅਤੇ ਸ੍ਰੀ ਵਿਨੀਤ ਅਰੌੜਾ ਬਰਾਂਚ ਬੈਕਿੰਗ ਹੈੱਡ ( ਨਾਰਥ ਇੰਡੀਆ ਐਚ.ਡੀ.ਐਫ.ਸੀ.ਬੈਕ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਥੇਟਰ ਸਥਾਪਿਤ ਕੀਤਾ ਗਿਆ ਹੈ) ।

ਇਹ ਥੇਟਰ ਮਿਤੀ 5 ਨਵੰਬਰ ਤੋ 13 ਨਵੰਬਰ ਤੱਕ ਚਲਾਇਆ ਜਾ ਰਿਹਾ ਹੈ।ਇਸ ਵਿੱਚ ਵਿਸ਼ੇਸ ਤੋਰ ਤੇ ਗੁਰ ਨਾਨਕ ਸਾਹਿਬ ਨਾਲ ਸੰਬੰਧਿਤ ਖੋਜ ਭਰਪੂਰ ਦਸਤਾਵੇਦੀ ਫਿਲਮ ਗੁਰੂ ਨਾਨਕ ਆਇਆ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ 550 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਹੀ ਤਿਆਰ ਕੀਤੀ ਗਈ ਹੈ।

ਇਸ ਵਿੱਚ ਵਿਸ਼ੇਸ ਤੋਰ ਤੇ ਸੁਲਤਾਨਪੁਰ ਲੋਧੀ ਵਿਖੇ ਗੁਰ ਨਾਨਕ ਸਾਹਿਬ ਨਾਲ ਸੰਬੰਧਿਤ ਵੱਖ-ਵੱਖ ਗੁਰਦੁਆਰੇ ਜਿਸ ਦੇ ਨਾਲ ਉਹਨਾਂ ਦਾ ਕਿਸੇ ਰੂਪ ਵਿੱਚ ਵੀ ਸੰਬੰਧ ਰਿਹਾ ਹੈ ਉਸ ਵੱਖ-ਵੱਖ ਵਿਦਵਾਨਾ ਵੱਲੋ ਵਿਸ਼ੇਸ ਚਾਨਣਾ ਪਾਇਆ ਗਿਆ ਹੈ ਅਤੇ ਇਸ ਦੇ ਮਹਤੱਤਾ ਬਾਰੇ ਦਰਸਾਇਆ ਗਿਆ ਹੈ।

ਇਸ ਦੇ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਦੇ ਗੁਰੁ ਨਾਨਕ ਸਾਹਿਬ ਨਾਲ ਸੰਬੰਧਿਤ ਹੌਣ ਦੇ ਬਾਵਜੂਦ ਕੇਦਰੀ ਰੂਪ ਵਿੱਚ ਮੁੱਖ ਸਥਾਨ ਦੇ ਨਾ ਸਥਾਪਿਤ ਹੋਣ ਬਾਰੇ ਵੀ ਦੱਸਿਆ ਗਿਆ ਹੈ ਇਸ ਫਿਲਮ ਰਾਹੀ ਆਉਣ ਵਾਲੇ ਸਮੇ ਵਿੱਚ ਇਹ ਸਥਾਨ ਗੁਰੁ ਨਾਨਕ ਸਾਹਿਬ ਦੇ ਸ਼ਰਧਾਲੂਆ ਦੇ ਵਾਸਤੇ ਵੱਡਾ ਕੇਦਰ ਬਣਨ ਦੀ ਕਾਮਨਾ ਕੀਤੀ ਗਈ ਹੈ।

ਇਸ ਦਸਤਾਵੇਜੀ ਫਿਲਮ ਨੂੰ ਵੇਖਣ ਲਈ ਲੋਕਾਂ ਵੱਲੋ ਉਤਸਾਹ ਦਿਖਾਇਆ ਜਾ ਰਿਹਾ ਹੈ ਉਹਨਾਂ ਵੱਲੋ ਇਸ ਦੀ ਪ੍ਰਸੰਸਾਂ ਕੀਤੀ ਜਾ ਰਹੀ ਹੈ। ਇਸ ਦੇ ਸ਼ੋਅ ਸਵੇਰੇ 11 ਵਜੇ ਤੋ ਲੈ ਕੇ ਸ਼ਾਮ ਦੇ 7 ਵਜੇ ਤੱਕ ਚਲਾਏ ਜਾ ਰਹੇ ਹਨ।

ਇਸ ਮੌਕੇ ਐਸ.ਡੀ.ਐਮ. ਚਾਰੂਮਿਤਾ, ਨੋਡਲ ਅਫਸਰ (ਥੇਟਰ ਦੇ) ਕਮ-ਉਪ ਮੰਡਲ ਭੂਮੀ ਰੱਖਿਆ ਅਫਸਰ ਮਨਪ੍ਰੀਤ ਸਿੰਘ, ਦਵਿੰਦਰਪਾਲ ਸਿੰਘ ਸਟੈਨੋ-ਟੂ ਡੀ.ਸੀ, ਐਚ.ਡੀ.ਐਫ.ਸੀ. ਤੋ ਦਿਨੇਸ਼ ਕਪੂਰ, ਪ੍ਰਦੀਪ ਸ਼ਰਮਾਂ ਆਦਿ ਸ਼ਾਮਿਲ ਹੋਏ।

Share News / Article

Yes Punjab - TOP STORIES