ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਨੂੰ ਅਰਦਾਸ ਦਿਵਸ ਵਜੋਂ ਮਨਾਉਣ ਦਾ ਸੱਦਾ

ਯੈੱਸ ਪੰਜਾਬ
ਜਲੰਧਰ, 5 ਸਤੰਬਰ, 2019:

ਗੁਰਮਤਿ ਪ੍ਰਚਾਰਕ ਸੰਤ ਸਭਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ 24 ਸਤੰਬਰ ਨੂੰ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪੁਰਬ ਨੂੰ ਅਰਦਾਸ ਦਿਵਸ ਵਜੋਂ ਮਨਾਉਣ।

ਅੱਜ ਇੱਥੇ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬਾਬਾ ਸਰਬੋਤ ਸਿੰਘ ਬੇਦੀ ਨੇ ਕਿਹਾ ਕਿ ਗੁਰਮਤਿ ਪ੍ਰਚਾਰਕ ਸੰਤ ਸਭਾ ਦੁਨੀਆ ਭਰ ਵਿਚ ਬੈਠੇ ਹਰੇਕ ਸਿਖ ਤੇ ਗੁਰੂ ਨਾਨਕ ਨਾਮ ਲੇਵਾ ਨੂੰ ਅਪੀਲ ਕਰਦੀ ਹੈ, ਕਿ ਉਹ ਇਸ ਸਾਲ 24 ਸਤੰਬਰ ਨੂੰ ਆ ਰਹੇ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਨੂੰ ਅਰਦਾਸ ਦਿਵਸ ਵਜੋਂ ਮਨਾਏ।

ਉਨ੍ਹਾਂ ਕਿਹਾ ਕਿ ਉਸ ਦਿਨ ਹਰੇਕ ਸਿਖ ਪੰਜ ਵਾਰ ਮੂਲ ਮੰਤਰ ਦਾ ਪਾਠ ਕਰਕੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰੇ ਕਿ ਕਰਤਾਰ ਪੁਰ ਲਾਂਘਾ ਸੁਖੀ ਸਾਂਦੀ ਖੁਲ੍ਹ ਜਾਏ ਤੇ ਇਸ ਖਿਤੇ ਵਿਚ ਅਮਨ ਕਾਇਮ ਰਹੇ।

ਉਨ੍ਹਾਂ ਦੱਸਿਆ ਕਿ ਗੁਰਮਤਿ ਪ੍ਰਚਾਰਕ ਸੰਤ ਸਭਾ ਇਹ ਗੁਰਪੁਰਬ ਅਤੇ ਅਰਦਾਸ ਦਿਵਸ 24 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰਮਤਿ ਸਮਾਗਮ ਕਰਕੇ ਮਨਾਏਗੀ। ਜਿਥੇ ਗੁਰਬਾਣੀ ਕੀਰਤਨ, ਗੁਰਮਤਿ ਤੇ ਪੰਥਕ ਵਿਚਾਰਾਂ ਕਰਨ ਤੋਂ ਬਾਅਦ ਕਰਤਾਰ ਪੁਰ ਲਾਂਘੇ ਦੀ ਸਲਾਮਤੀ, ਇਸ ਖਿਤੇ ਵਿਚ ਅਮਨ ਕਾਇਮ ਰਹਿਣ ਅਤੇ ਪੰਥ ਦੀ ਚੜਦੀਕਲਾਂ ਲਈ ਅਰਦਾਸ ਕੀਤੀ ਜਾਏਗੀ।

ਸੰਗਤਾਂ ਨੂੰ ਦਸਿਆ ਜਾਏਗਾ ਕਿ ਅਜੋਕੇ ਰਾਜਸੀ ਆਗੂ ਗੁਰੂਆਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਵਿਸਾਰ ਕੇ, ਉਹਨਾਂ ਦੇ ਲੋਕ ਮਨਾਂ ਵਿਚ ਬਣੇ ਸਤਿਕਾਰ ਨੂੰ ਆਪਣੇ ਰਾਜਸੀ ਹਿਤਾਂ ਲਈ ਵਰਤ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਵਾਦੀ ਅੰਧ-ਵਿਸ਼ਵਾਸਾਂ ਤੇ ਕਰਮਕਾਂਡ ਦਾ ਲਗਾਤਾਰ ਖੰਡਨ ਕੀਤਾ। ਝੂਠ ਨੂੰ ਸਚ ਅਤੇ ਸਚ ਨੂੰ ਝੂਠ ਬਣਾ ਕੇ, ਇਸ ਨੂੰ ਆਪਣੇ ਰਾਜਸੀ ਮੰਤਵ ਲਈ ਵਰਤਣਾ ਨਿਰੋਲ ਬ੍ਰਾਹਮਣਵਾਦ ਹੈ।

ਬਾਬਾ ਬੇਦੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾਂ ਜਨਮ ਦਿਹਾੜੇ ਨੂੰ ਮਨਾ ਰਹੇ ਇਹ ਰਾਜਸੀ ਠਗ ਅਜੇ ਵੀ ਲੋਕÎਾਂ ਨੂੰ ਮੂਰਖ ਬਣਾਈ ਜਾ ਰਹੇ ਹਨ। ਗੁਰਮਤਿ ਪ੍ਰਚਾਰਕ ਸੰਤ ਸਭਾ ਸੰਸਾਰ ਭਰ ਦੇ ਸਿਖਾਂ ਨੂੰ ਇਹਨਾਂ ਰਾਜਸੀ ਠਗਾਂ ਤੋਂ ਸੁਚੇੇਤ ਰਹਿਣ ਦੀ ਅਪੀਲ ਕਰਦੀ ਹੈ।

Share News / Article

Yes Punjab - TOP STORIES