ਯੈੱਸ ਪੰਜਾਬ
ਚੰਡੀਗੜ੍ਹ, 1 ਅਗਸਤ, 2019:
ਜ਼ੀ ਸਟੂਡੀਓਸ ਨੇ, ਸ਼੍ਰੀ ਨਰੋਤਮ ਜੀ ਫਿਲਮਸ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਸੁਰਖੀ ਬਿੰਦੀ’ ਦੀ ਘੋਸ਼ਣਾ ਕੀਤੀ, ਜੋ ਕਿ ਇੱਕ ਗੁੰਝਲਦਾਰ ਰੋਮਾਂਸ ਹੈ। ਇਹ ਫਿਲਮ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।
ਇੱਕ ਤੋਂ ਬਾਅਦ ਇੱਕ ਸਫਲ ਫ਼ਿਲਮਾਂ ਜਿਵੇਂ ‘ਕਿਸਮਤ’ ਅਤੇ ਛੜਾ ਦੇਣ ਵਾਲੇ ਡਾਇਰੈਕਟਰ ਜਗਦੀਪ ਸਿੱਧੂ ‘ਸੁਰਖੀ ਬਿੰਦੀ’ ਨਾਲ ਆਪਣੀ ਹਿੱਟ ਫ਼ਿਲਮਾਂ ਦੀ ਹੈਟ ਟ੍ਰਿਕ ਪੂਰੀ ਕਰਨਗੇ। ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਮੁੱਖ ਕਿਰਦਾਰਾਂ ਵਿੱਚ ਹਨ। ਸੁਰਖੀ ਬਿੰਦੀ ਇੱਕ ਗੁੰਝਲਦਾਰ ਰੋਮਾਂਸ ਹੈ ਜਿਸ ਵਿੱਚ ਜਬਰਦਸਤ ਪਰਫੋਰਮਾਂਸ ਅਤੇ ਬਾਕਮਾਲ ਸੰਗੀਤ ਦੀ ਭਰਮਾਰ ਹੈ।
ਇਸ ਫਿਲਮ ਬਾਰੇ ਗੱਲ ਕਰਦੇ ਹੋਏ, ਜ਼ੀ ਸਟੂਡੀਓ ਦੇ ਸੀ ਈ ਓ ਸ਼ਰੀਕ ਪਟੇਲ ਨੇ ਕਿਹਾ, “ਅਸੀਂ ਆਪਣੀ ਖੇਤਰੀ ਫ਼ਿਲਮਾਂ ਵੱਲ ਧਿਆਨ ਦੇ ਰਹੇ ਹਾਂ, ਖਾਸਕਰ ਪੰਜਾਬੀ ਫ਼ਿਲਮਾਂ। ਸਾਡੀ ਪਿਛਲੀ ਫਿਲਮ ‘ਕਾਲਾ ਸ਼ਾਹ ਕਾਲਾ’ ਦੀ ਸਫਲਤਾ ਤੋਂ ਬਾਅਦ ਅਸੀਂ ਬਹੁਤ ਖੁਸ਼ੀ ਨਾਲ ਆਪਣੀ ਗੁੰਝਲਦਾਰ ਰੋਮਾੰਟਿਕ ਫਿਲਮ ‘ਸੁਰਖੀ ਬਿੰਦੀ’ ਲੈ ਕੇ ਆ ਰਹੇ ਹਾਂ ਜਿਸ ਵਿੱਚ ਬਹੁਤ ਹੀ ਜਬਰਦਸਤ ਅਦਾਕਾਰ ਹਨ।
ਇਸ ਮੌਕੇ ਤੇ ਸਰਗੁਣ ਮਹਿਤਾ ਨੇ ਕਿਹਾ, “ਇਹ ਫਿਲਮ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸਦੇ ਬਹੁਤ ਵੱਡੇ ਸੁਪਨੇ ਹਨ ਅਤੇ ਉਹ ਉਹਨਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ। ਮੈਂ ਇਸ ਕਿਰਦਾਰ ਨਾਲ ਪੂਰੀ ਤਰਾਂ ਜੁੜ ਸਕੀ। ਸਿਨੇਮਾ ਵਿੱਚ ਆ ਰਹੀ ਤਬਦੀਲੀ ਨਾਲ ਮੈਂ ਖੁਸ਼ ਹਾਂ ਕਿ ਇਸ ਤਰਾਂ ਦੇ ਕਾਨਸੈਪਟ ਪੋਲੀਵੁਡ ਚ ਵੀ ਆ ਰਹੇ ਹਨ। ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਕਾਨਸੈਪਟ ਨੂੰ ਪਸੰਦ ਕਰਨਗੇ ਅਤੇ ਆਪਣਾ ਪਿਆਰ ਦੇਣਗੇ। ਮੈਂ ਜ਼ੀ ਸਟੂਡੀਓ ਅਤੇ ਇਸ ਪ੍ਰੋਡੂਸਰ- ਡਾਇਰੈਕਟਰ ਜੋੜੀ ਨਾਲ ਸਾਡੀ ਪਿਛਲੀ ਹਿੱਟ ਫਿਲਮ ਤੋਂ ਬਾਅਦ ਦੁਬਾਰਾ ਜੁੜਨ ਲਈ ਬਹੁਤ ਹੀ ਉਤਸ਼ਾਹਿਤ ਹਾਂ।”
ਫਿਲਮ ਦੇ ਮੁੱਖ ਅਦਾਕਾਰ ਗੁਰਨਾਮ ਭੁੱਲਰ ਨੇ ਕਿਹਾ, “ਮੈਂ ਨਾਰੀ ਸ਼ਕਤੀ ਤੇ ਬਹੁਤ ਵਿਸ਼ਵਾਸ ਰੱਖਦਾ ਹਾਂ ਅਤੇ ਮੈਂ ਖੁਦ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਨ ਕਿ ਮੈਂਨੂੰ ਇਸ ਤਰਾਂ ਦੀਆਂ ਫ਼ਿਲਮਾਂ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਆਪਣੀ ਦੂਸਰੀ ਹੀ ਫਿਲਮ ਵਿੱਚ ਜਗਦੀਪ ਸਿੱਧੂ ਨਾਲ ਕੰਮ ਕਰਨਾ ਇੱਕ ਸਪਨੇ ਦੇ ਪੂਰੇ ਹੋਣ ਦੀ ਤਰਾਂ ਹੈ। ਮੈਂ ਸਿਰਫ ਉਮੀਦ ਕਰਦਾ ਹਾਂ ਕਿ ਦਰਸ਼ਕ ਮੇਰੇ ਸਾਰੇ ਪਹਿਲੇ ਕੰਮਾਂ ਦੀ ਤਰਾਂ ਇਸਨੂੰ ਵੀ ਪੂਰਾ ਸਹਿਯੋਗ ਦੇਣਗੇ।”
ਫਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਨੇ ਕਿਹਾ, “ਸਾਡੇ ਕੋਲ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਹਨ ਜਿਥੇ ਮੁੰਡਾ ਕੁੜੀ ਨੂੰ ਮਿਲਦਾ ਹੈ। ਪਰ ਇਹ ਇੱਕ ਪ੍ਰੇਮ ਕਹਾਣੀ ਹੈ ਜਿੱਥੇ ਇੱਕ ਪਤਨੀ ਆਪਣੇ ਪਤੀ ਨੂੰ ਮਿਲਦੀ ਹੈ। ਜਿੱਥੇ ਦੂਸਰਿਆਂ ਕਹਾਣੀ ਖਤਮ ਹੁੰਦੀਆਂ ਹਨ ਉੱਥੇ ਇਹ ਕਹਾਣੀ ਸ਼ੁਰੂ ਹੁੰਦੀ ਹੈ।
ਇਹੀ ਵਜ੍ਹਾ ਨੇ ਮੈਂਨੂੰ ਕਹਾਣੀ ਲਈ ਬਹੁਤ ਉਤਸ਼ਾਹਿਤ ਕੀਤਾ। ਅਤੇ ਇਹ ਪਹਿਲੀ ਵਾਰ ਹੈ ਕਿ ਮੈਂ ਕਿਸੇ ਹੋਰ ਦੀ ਲਿਖੀ ਸਕਰਿਪਟ ਤੇ ਕੰਮ ਕੀਤਾ ਹੈ। ਇਸ ਵਿੱਚ ਕੁਝ ਨਵਾਂ ਹੈ ਅਤੇ ਕੁਝ ਵੱਖਰਾ ਹੈ ਮੇਰੇ ਲਈ ਅਤੇ ਦਰਸ਼ਕਾਂ ਲਈ ਵੀ।ਇਸ ਲਈ ਮੈਂਨੂੰ ਇਸਦੀ ਬਹੁਤ ਹੀ ਜਿਆਦਾ ਖੁਸ਼ੀ ਹੈ।”
ਫਿਲਮ ਦੇ ਪ੍ਰੋਡਸਰਸ ਨੇ ਕਿਹਾ, “ਅੱਜ ਕੱਲ ਮਨੋਰੰਜਨ ਸਭ ਤੋਂ ਵੱਡਾ ਵਪਾਰ ਬਣ ਚੁੱਕਾ ਹੈ।ਪਰ ਫਿਰ ਵੀ ਇਹ ਕੰਟੇੰਟ ਹੈ ਹੈ ਜੋ ਦਰਸ਼ਕਾਂ ਨੂੰ ਥੀਏਟਰ ਤੱਕ ਲੈ ਕੇ ਆਉਂਦਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੁਰਖੀ ਬਿੰਦੀ, ਰੋਮਾਂਸ, ਮਸਤੀ, ਕਾਮੇਡੀ ਅਤੇ ਜਜ਼ਬਾਤਾਂ ਦਾ ਮਿਸ਼੍ਰਣ ਹੈ ਜੋ ਲੋਕਾਂ ਨੂੰ ਪ੍ਰੇਰਿਤ ਹੀ ਨਹੀਂ ਕਰੇਗੀ ਬਲਕਿ ਉਹਨਾਂ ਦਾ ਪੂਰਾ ਮਨੋਰੰਜਨ ਵੀ ਕਰੇਗੀ।”
‘ਸੁਰਖੀ ਬਿੰਦੀ’ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।