ਗੁਰਨਾਮ ਭੁੱਲਰ, ਸਰਗੁਣ ਮਹਿਤਾ ਦਾ ਪੰਜਾਬੀ ਫਿਲਮ ‘ਸੁਰਖੀ ਬਿੰਦੀ’ ਦਾ ਪਹਿਲਾ ਗਾਣਾ ‘ਕਰਮਾਂ ਵਾਲਾ’ ਹੋਇਆ ਰਿਲੀਜ਼

ਚੰਡੀਗੜ੍ਹ, ਅਗਸਤ 6, 2019
ਜ਼ੀ ਸਟੂਡੀਓਜ਼ ਨੇ ਸ਼੍ਰੀ ਨਰੋਤਮ ਜੀ ਫ਼ਿਲਮਜ਼ ਦੇ ਸਹਿਯੋਗ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁਰਖੀ ਬਿੰਦੀ’ ਦਾ ਪਹਿਲਾ ਗੀਤ ” ਕਰਮਾਂਵਾਲਾ ” ਰਿਲੀਜ਼ ਕੀਤਾ।

ਫ਼ਿਲਮ ਦੇ ਪ੍ਰਮੁੱਖ ਅਦਾਕਾਰ ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਵੀ ਰਾਕਸ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ। ਇਹ ਇਕ ਸੰਪੂਰਣ ਬੀਟ ਨੰਬਰ ਹੈ ਜੋ ਵਿਆਹ ਦੇ ਸੀਨ ਵਿਚ ਫ਼ਿਲਮਾਇਆ ਗਿਆ ਹੈ। ਗੀਤ ਦੇ ਮਿਊਜ਼ਿਕ ਤੋਂ ਇੱਕ ਗੱਲ ਤਾਂ ਪੱਕੀ ਹੈ ਕਿ ਇਹ ਲੋਕਾਂ ਨੂੰ ਨੱਚਣ ਤੇ ਮਜਬੂਰ ਕਰ ਦੇਵੇਗਾ।

ਗਾਇਕ-ਅਦਾਕਾਰ ਗੁਰਨਾਮ ਭੁੱਲਰ ਨੇ ਕਿਹਾ, ” ਕਰਮਾਂਵਾਲਾ ” ਫਿਲਮ ਦਾ ਪਹਿਲਾ ਗਾਣਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਵਿਆਹ ਦੇ ਸਮਾਗਮਾਂ ਵਿਚ ਹਰ ਡੀਜੇ ਦੀ ਪਲੇਲਿਸਟ ਦਾ ਹਿੱਸਾ ਹੋਵੇਗਾ। ਵਿੱਕੀ ਧਾਲੀਵਾਲ ਨੇ ਗੀਤ ਦੇ ਬੋਲ ਬੜੇ ਸ਼ਾਨਦਾਰ ਲਿਖੇ ਹਨ ।

ਗਾਣਾ ਦੇਖੋ

ਮੈਂਨੂੰ ਇਹ ਗੀਤ ਗਾਉਣ ਅਤੇ ਸਰਗੁਣ ਮਹਿਤਾ ਨਾਲ ਪਰਫ਼ਾਰ੍ਮ ਕਰਨ ਚ ਬਹੁਤ ਅਨੰਦ ਆਇਆ। ਇਸ ਗਾਣੇ ਤੋਂ ਇਲਾਵਾ ਅਸੀਂ ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰਾਂਗੇ। ਮੈਨੂੰ ਯਕੀਨ ਹੈ ਕਿ ਲੋਕ ਜ਼ਰੂਰ ਇਸ ਨੂੰ ਪਿਆਰ ਕਰਨਗੇ। ”

ਇਹ ਫ਼ਿਲਮ ਕਾਮੇਡੀ, ਡਰਾਮਾ, ਰੋਮਾਂਸ ਅਤੇ ਭਾਵਨਾਵਾਂ ਦਾ ਇੱਕ ਪੂਰਾ ਪੈਕੇਜ ਹੈ ਜਿਸ ਵਿੱਚ ਸਭ ਤੋਂ ਮਹੱਤਵਪੂਰਣ ਤੌਰ ਤੇ ਸਾਡੇ ਸਮਾਜ ਦੀਆਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਕਿਸੇ ਵੀ ਰਿਸ਼ਤੇ ਵਿੱਚ ਇੱਕ ਦੂਸਰੇ ਦੀ ਸਪੋਰਟ ਕਰਨਾ ਅਤੇ ਇੱਕ ਦੂਸਰੇ ਨੂੰ ਸਮਝਣ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਇੱਕ ਸਮਾਜਿਕ ਸੰਦੇਸ਼ ਦਿੱਤਾ ਗਿਆ ਹੈ।

ਜ਼ੀ ਸਟੂਡੀਓ ਦੀ ਪੇਸ਼ਕਸ਼ ਅਤੇ ‘ਕਿਸਮਤ’ ਅਤੇ ‘ਛੜਾ’ ਹਿੱਟਮੇਕਰ ਜਗਦੀਪ ਸਿੱਧੂ ਦੁਆਰਾ ਡਾਇਰੈਕਟ ‘ਸੁਰਖੀ ਬਿੰਦੀ’ ਫ਼ਿਲਮ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।

Share News / Article

Yes Punjab - TOP STORIES