Monday, October 2, 2023

ਵਾਹਿਗੁਰੂ

spot_img
spot_img

ਗੁਰਦੁਆਰਿਆਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਅਕਾਲ ਤਖ਼ਤ ਨੇ ਫ਼ਿਰ ਕੀਤਾ ਸੰਗਤਾਂ ਨੂੰ ਸੁਚੇਤ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 17 ਮਈ, 2019 –
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਿਕ ਵਾਰ ਫ਼ਿਰ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾਣ।

ਉਹਨਾਂ ਕਿਹਾ ਕਿ ਪਹਿਲਾਂ ਹੀ ਕਈ ਵਾਰ ਸੁਚੇਤ ਕੀਤਾ ਗਿਆ ਹੈ ਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਚੰਗੀ ਵਾਇਰਿੰਗ ਅਤੇ ਚੰਗਾ ਬਿਜਲੀ ਦਾ ਸਮਾਨ ਲਗਾਇਆ ਜਾਵੇ।

ਪਾਲਕੀ ਸਾਹਿਬ ਜੀ ਦੇ ਨਾਲ ਲੜੀਆਂ, ਪਲਾਸਟਿਕ ਦਾ ਪੱਖਾ ਆਦਿ ਨਾ ਲਗਾਇਆ ਜਾਵੇ ਕਿਉਂਕਿ ਇਹ ਚੀਜ਼ਾ ਚਲਦੀਆਂ ਰਹਿਣ ਕਰਕੇ ਗਰਮ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣਦੀਆਂ ਹਨ ਪਰੰਤੂ ਫਿਰ ਵੀ ਸਿੱਖ ਸੰਗਤਾਂ ਅਜਿਹਾ ਕਰਨ ਵਿੱਚ ਅਣਗਹਿਲੀ ਕਰ ਰਹੀਆਂ ਹਨ। ਸਿੰਘ ਸਾਹਿਬ ਜੀ ਨੇ ਕਿਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਹਨ ਇਹਨਾਂ ਦਾ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਪਰ ਇਸ ਦੇ ਨਾਲ-ਨਾਲ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕੇ ਕੋਈ ਅਜਿਹੀ ਘਟਨਾ ਨਾ ਵਾਪਰੇ ਜੋ ਸ਼ਰਧਾ ਵੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕਾਰਨ ਬਣੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ ਇਸ ਲਈ ਸਮੂੰਹ ਗ੍ਰੰਥੀ ਸਿੰਘ ਜਿਨ੍ਹੀ ਦੇਰ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਰਹਿਣ ਉਨ੍ਹੀ ਦੇਰ ਹੀ ਬਿਜਲੀ ਦਾ ਪ੍ਰਯੋਗ ਕੀਤਾ ਜਾਵੇ ਬਾਅਦ ਵਿੱਚ ਕੇਵਲ ਇੱਕ ਛੋਟੀ ਲਾਇਟ ਤੋਂ ਬਿਨ੍ਹਾਂ ਹੋਰ ਕੁਝ ਵੀ ਨਾ ਚਲਾਇਆ ਜਾਵੇ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਣਿਆ ਰਹੇ ਅਤੇ ਕਿਸੇ ਕਿਸਮ ਦੀ ਬੇਅਦਬੀ ਹੋਣ ਦਾ ਡਰ ਵੀ ਨਾ ਰਹੇ।

ਸਿੰਘ ਸਾਹਿਬ ਨੇ ਸਮੂੰਹ ਗੁਰਦੁਆਰਾ ਕਮੇਟੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਕਰਨ ਤੋਂ ਗੁਰੇਜ ਕੀਤਾ ਜਾਵੇ ਜਿਸ ਨਾਲ ਇਹ ਘਟਨਾਵਾਂ ਹੋ ਸਕਦੀਆਂ ਹਨ।

- Advertisement -

YES PUNJAB

Transfers, Postings, Promotions

spot_img
spot_img

Stay Connected

200,043FansLike
113,164FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech