ਗੁਰਦਾਸਪੁਰ ਅਤੇ ਕਲਾਨੋਰ ਵਿਖੇ ਅਣ-ਅਧਿਕਾਰਤ ਕਾਲੋਨੀਆਂ ਦਾ ਮੌਕੇ ’ਤੇ ਕੰਮ ਬੰਦ ਕਰਵਾਇਆ-ਮਾਲਕਾਂ ਨੂੰ ਨੋਟਿਸ ਜਾਰੀ

ਯੈੱਸ ਪੰਜਾਬ
ਗੁਰਦਾਸਪੁਰ, 12 ਮਈ, 2022 –
ਪੰਜਾਬ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਅਣ- ਅਧਿਕਾਰਤ ਕਾਲੋਨੀਆਂ ਵਿਰੁੱਧ ਵਿੱਢੀ ਗਈ ਮÇੁਹੰਮ ਤਹਿਤ ਰੈਗੂਲੇਟਰੀ ਵਿੰਗ ਵਲੋਂ ਹਯਾਤਨਗਰ (ਗੁਰਦਾਸਪੁਰ) ਅਤੇ ਬਖਸ਼ੀਵਾਲ (ਕਲਾਨੋਰ) ਵਿਖੇ ਅਣ-ਅਧਿਕਾਰਤ ਕਾਲੋਨੀਆਂ ਦਾ ਮੌਕੇ ’ਤੇ ਕੰਮ ਬੰਦ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਉਕਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਨਿਯਮਾਂ ਅਨੁਸਾਰ ਸਬੰਧ ਦਫਤਰ ਵਿਚ ਕੇਸ ਅਪਲਾਈਕਰਨ ਦੇ ਨਿਰਦੇਸ਼ ਦਿੱਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਨੇ ਦੱਸਿਆ ਕਿ ਸੂਬਾ ਸਰਕਾਰ ਵਲਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਗੁਰਦਾਸਪੁਰ ਅੰਦਰ ਅਣ-ਅਧਿਕਾਰਤ ਕਾਲੋਨੀਆਂ ਵਿਰੁੱਧ ਰੈਗੂਲੇਟਰੀ ਵਿੰਗ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਇਸ਼ ਸਬੰਧੀ ਅਣ-ਅਧਿਕਾਰਤ ਕਾਲੋਨੀਆਂ ਦੇ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ ਅਤੇ ਉਹ ਨਿਯਮਾਂ ਤਹਿਤ ਆਪਣੇ ਕੇਸ ਦਫਤਰ ਵਿਚ ਅਪਲਾਈ ਕਰਨ।

ਉਨਾਂ ਕਾਲੋਨੀ ਮਾਲਕਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਕਾਲੋਨੀ ਕੱਟਣ ਤੋਂ ਪਹਿਲਾਂ ਸਬੰਧਤ ਵਿਭਾਗ ਕੋਲ ਕੇਸ ਅਪਲਾਈ ਕਰਨ ਤੇ ਮੰਨਜੂਰੀ ਮਿਲਣ ਉਪਰੰਤ ਹੀ ਕੰਮ ਕਰਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ