ਗੁਰਕੀਰਤ ਕੋਟਲੀ ਨੇ ਬੌਇਲਰ ਆਪਰੇਸ਼ਨ ਇੰਜਨੀਅਰਜ਼ ਪ੍ਰੀਖਿਆ ਦੇ ਸਫਲ ਉਮੀਦਵਾਰਾਂ ਨੂੰ ਮੁਹਾਰਤ ਸਬੰਧੀ ਸਰਟੀਫਿਕੇਟ ਸੌਂਪੇ

ਯੈੱਸ ਪੰਜਾਬ
ਚੰਡੀਗੜ੍ਹ, 15 ਦਸੰਬਰ, 2021 –
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਬੌਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀ ਪ੍ਰੀਖਿਆ ਦੇ 23 ਸਫਲ ਉਮੀਦਵਾਰਾਂ ਨੂੰ ਮੁਹਾਰਤ ਸਬੰਧੀ ਫਾਈਨਲ ਸਰਟੀਫਿਕੇਟ ਪ੍ਰਦਾਨ ਕੀਤੇ।

ਸਫਲ ਉਮੀਦਵਾਰ ਹੁਣ ਵੱਡੇ ਬਾਇਲਰ ਚਲਾਉਣ ਦੇ ਯੋਗ ਹੋਣਗੇ ਅਤੇ ਰਾਜ ਸਰਕਾਰ ਦੁਆਰਾ ਨਿਰਧਾਰਿਤ ਨਿਯਮਾਂ ਅਨੁਸਾਰ ਬੌਇਲਰਾਂ ਦਾ ਸਵੈ-ਪ੍ਰਮਾਣੀਕਰਨ ਵੀ ਕਰ ਸਕਣਗੇ।

ਉਦਯੋਗ ਮੰਤਰੀ ਨੇ ਉਮੀਦਵਾਰਾਂ ਦੇ ਭਵਿੱਖ ਲਈ ਸਫਲਤਾ ਦੀ ਕਾਮਨਾ ਕੀਤੀ। ਬੌਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀ ਪ੍ਰੀਖਿਆ ਪੰਜਾਬ ਸਰਕਾਰ ਦੁਆਰਾ ਭਾਰਤ ਸਰਕਾਰ ਦੁਆਰਾ ਲਾਗੂ ਕੀਤੇ ਗਏ ਬੌਇਲਰ ਇੰਜੀਨੀਅਰ ਨਿਯਮਾਂ ਦੇ ਤਹਿਤ ਕਰਵਾਈ ਗਈ ਸੀ। ਇਹ ਪ੍ਰੀਖਿਆ ਬੌਇਲਰਾਂ ‘ਤੇ ਕੰਮ ਕਰਨ ਵਾਲੇ ਇੰਜੀਨੀਅਰਾਂ ਨੂੰ ਵੱਡੇ ਬੌਇਲਰ ਚਲਾਉਣ ਲਈ ਮੁਹਾਰਤ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਆਯੋਜਿਤ ਕੀਤੀ ਗਈ ਸੀ।

ਵੱਖ-ਵੱਖ ਰਾਜਾਂ ਨਾਲ ਸਬੰਧਤ ਉਮੀਦਵਾਰਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਨਾਮਵਰ ਸੰਸਥਾ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਵੱਲੋਂ ਪੇਸ਼ੇਵਰ ਅਤੇ ਪਾਰਦਰਸ਼ੀ ਢੰਗ ਨਾਲ ਲਿਖਤੀ ਪ੍ਰੀਖਿਆ ਕਰਵਾਈ ਗਈ। ਲਿਖਤੀ ਇਮਤਿਹਾਨ ਵਿੱਚ ਸਫਲ ਹੋਏ ਉਮੀਦਵਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਅਕਾਦਮਿਕ ਤੇ ਉਦਯੋਗਿਕ ਘਰਾਣਿਆਂ ਦੇ ਪੇਸ਼ੇਵਰਾਂ ਦੇ ਇੱਕ ਬੋਰਡ ਆਫ਼ ਐਗਜ਼ਾਮੀਨਰ ਦੁਆਰਾ ਕਰਵਾਈ ਗਈ ਜ਼ੁਬਾਨੀ ਪ੍ਰੀਖਿਆ ਵਿੱਚ ਸ਼ਾਮਲ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ