ਗੀਤਕਾਰ ਅਮਰਜੀਤ ਸ਼ੇਰਪੁਰੀ ਦੀ ਪੁਸਤਕ ‘ਗਾਉਂਦੇ ਹਰਫ਼’ ਲੋਕ ਅਰਪਣ

ਲੁਧਿਆਣਾ , 10 ਜੁਲਾਈ, 2019 –

‘ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਮਰਜੀਤ ਸ਼ੇਰਪੁਰੀ ਦੁਆਰਾ ਲਿਖੀ ਹੋਈ ਗੀਤਾਂ ਦੀ ਪਲੇਠੀ ਕਾਵਿ-ਪੁਸਤਕ ‘ਗਾਉਂਦੇ ਹਰਫ਼’ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ।

ਇਸ ਮੌਕੇ ‘ਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ, ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਅਨੂਪ ਵਿਰਕ, ਉੱਘੇ ਪੱਤਰਕਾਰ ਸਤਿਬੀਰ ਸਿੰਘ, ਪ੍ਰਗਟ ਸਿੰਘ ਗਰੇਵਾਲ ਅਤੇ ਗਾਇਕ ਪਾਲੀ ਦੇਤਵਾਲੀਆ ਸਮੇਤ ਸਮੂਹ ਸ਼ਖ਼ਸ਼ੀਅਤਾਂ ਨੇ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ।

ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅਮਰਜੀਤ ਸ਼ੇਰਪੁਰੀ ਨੇ ਵੱਖ ਵੱਖ ਸਮਾਜਿਕ ਵਿਸ਼ਿਆਂ ‘ਤੇ ਗੀਤ ਲਿਖ ਕੇ ਚੰਗੀ ਪਿਰਤ ਪਾਈ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਵਿਚਲੇ ਗੀਤਾਂ ਬਾਰੇ ਭਰਪੂਰ ਚਾਨਣਾ ਪਾਇਆ। ਸਮਾਗਮ ਦੌਰਾਨ ਉੱਘੇ ਗੀਤਕਾਰ ਸਰਬਜੀਤ ਸਿੰਘ ਬਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਸਮੂਹ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕਰਵਾਇਆ।

ਇਸ ਸਮਾਗਮ ਵਿਚ ਸ. ਹਰਵਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਨਿਰਮਲ ਜੌੜਾ, ਤ੍ਰਿਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਪਰਮਜੀਤ ਸਿੰਘ ਸੋਹਲ, ਸ. ਜਸਬੀਰ ਸਿੰਘ ਸੋਹਲ, ਸ.ਜਨਮੇਜਾ ਸਿੰਘ ਜੌਹਲ, ਜਸਮੇਰ ਸਿੰਘ ਢੱਟ, ਤਰਲੋਚਨ ਸਿੰਘ ਰੰਗ ਕਰਮੀ, ਕੇ. ਸਾਧੂ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਹਰਬੰਸ ਮਾਲਵਾ, ਕੁਲਵਿੰਦਰ ਕੌਰ ਕਿਰਨ, ਸਿਮਰਨ ਕੌਰ ਧੁੱਗਾ, ਜਸਪ੍ਰੀਤ ਕੌਰ ਮਾਂਗਟ, ਕਿੱਕਰ ਡਾਲੇ ਵਾਲਾ, ਰਵਿੰਦਰ ਦੀਵਾਨਾ, ਦਵਿੰਦਰ ਸਿੰਘ ਸੇਖਾ, ਚਮਕੌਰ ਸਿੰਘ, ਗਿਆਨੀ ਗੁਰਦੇਵ ਸਿੰਘ, ਪ੍ਰੋ. ਜਸਬੀਰ ਸਿੰਘ, ਸੁਖਬੀਰ ਸੰਧੇ, ਪਰਮਿੰਦਰ ਅਲਬੇਲਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

Share News / Article

Yes Punjab - TOP STORIES