ਗਿੱਪੀ ਗਰੇਵਾਲ, ਜ਼ਰੀਨ ਖਾਨ ਦੀ ਪੰਜਾਬੀ ਫ਼ਿਲਮ ‘ਡਾਕਾ’ਦਾ ਪਹਿਲਾ ਗਾਣਾ ‘ਫੁਲਕਾਰੀ’ ਹੋਇਆ ਰਿਲੀਜ਼

ਚੰਡੀਗੜ੍,ਹ 8 ਅਕਤੂਬਰ 2019:

ਗੁਲਸ਼ਨ ਕੁਮਾਰ ਐਂਡ ਟੀ-ਸੀਰੀਜ਼, ਹਮਬੱਲ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਡਾਕਾ’ ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਮੰਗਲਵਾਰ ਨੂੰ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਪਹਿਲਾ ਟ੍ਰੈਕ ‘ਫੁਲਕਾਰੀ’ ਰਿਲੀਜ਼ ਕੀਤਾ।

ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਨੇ ਇਸ ਗੀਤ ਨੂੰ ਗਾਇਆ ਹੈ; ਇਸ ਗੀਤ ਦੇ ਬੋਲ ‘ਗੌਤਮ ਜੀ ਸ਼ਰਮਾ’ ਅਤੇ ‘ਗੁਰਪ੍ਰੀਤ ਸੈਣੀ’ ਨੇ ਲਿਖੇ ਹਨ। ਜਗਦੇਵ ਮਾਨ ਨੇ ਅਸਲ ਬੋਲ ਲਿਖੇ ਹਨ। ਸ਼ਾਹ ਐਨ ਸ਼ਾਹ ਨੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ। ਪਾਇਲ ਦੇਵ ਨੇ ਗਾਣੇ ਨੂੰ ਕੰਪੋਜ਼ ਕੀਤਾ ਹੈ। ਇਹ ਪੁਰਾਣੇ ਫੁਲਕਾਰੀ ਗਾਣੇ ਦਾ ਹੀ ਨਵਾਂ ਰੂਪ ਹੈ ਜੋ ਪੁਰਾਣੇ ਬੀਟਸ ਨੂੰ ਮਾਡਰਨ ਟਵਿਸਟ ਨਾਲ ਪੇਸ਼ ਕੀਤਾ ਗਿਆ ਹੈ।

ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, “ਫੁਲਕਾਰੀ ਉਹ ਇਕ ਗਾਣਾ ਹੈ ਜਿਸ ਨੇ ਉਸ ਸਫ਼ਰ ਦੀ ਸ਼ੁਰੂਆਤ ਕੀਤੀ ਜਿਸਦੀ ਬਦੋਲਤ ਮੈਂ ਅੱਜ ਇੱਥੇ ਪਹੁੰਚ ਸਕਿਆ। ਇਸ ਲਈ ਇਹ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਗੀਤ ਨੇ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿਤੀਆਂ ਨੇ।

ਅਸੀਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੇ ਗੀਤ ਨੂੰ ਮਾਡਰਨ ਤੜਕੇ ਨਾਲ ਪੇਸ਼ ਕਰ ਸਕੀਏ। ਮੈਂ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਪਸੰਦ ਕਰਨਗੇ। ਫ਼ਿਲਮ ਦਾ ਟੀਜ਼ਰ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਜਿਸ ਤਰਾਂ ਦਾ ਹੁੰਗਾਰਾ ਸਾਨੂੰ ਮਿਲ ਰਿਹਾ ਹੈ ਉਹ ਬਹੁਤ ਹੀ ਜਬਰਦਸਤ ਹੈ।”

ਫ਼ਿਲਮ ‘ਡਾਕਾ’ ਬਲਜੀਤ ਸਿੰਘ ਦਿਓ ਦਵਾਰਾ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦੇ ਨਾਲ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ.ਜੇ., ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦਰ, ਸ਼ਹਿਨਾਜ਼ ਗਿੱਲ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਗਿੱਪੀ ਗਰੇਵਾਲ ਨੇ ਲਿਖਿਆ ਹੈ। ‘ਡਾਕਾ’ ਨੂੰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਜਤਿੰਦਰ ਸ਼ਾਹ, ਆਦਿੱਤਿਆ ਦੇਵ, ਜੇ ਕੇ ਅਤੇ ਰੋਚਕ ਕੋਹਲੀ ਫ਼ਿਲਮ ਦੇ ਸੰਗੀਤ ਨਿਰਦੇਸ਼ਕ ਹਨ। ਵਿਨੋਦ ਭਾਨੂਸ਼ਾਲੀ ਅਤੇ ਵਿਨੋਦ ਅਸਵਾਲ ‘ਡਾਕਾ’ ਦੇ ਕੋ-ਪ੍ਰੋਡਿਊਸਰ ਹਨ।

ਇਹ ਫ਼ਿਲਮ ਇਕ ਸਸਪੈਂਸ ਵਾਲੀ ਅਤੇ ਬਹੁਤ ਰੋਮਾਂਚਕ ਫਿਲਮ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਬਣਕੇ ਰੱਖੇਗੀ ਅਤੇ ਕਹਾਣੀ ਵਿਚ ਟਿਵਿਸਟ ਅਤੇ ਮੋੜ ਇਸ ਨੂੰ ਹੋਰ ਦਿਲਚਸਪ ਬਣਾ ਦੇਣਗੇ।

ਗਾਣਾ ਪਹਿਲਾਂ ਹੀ ਟੀ-ਸੀਰੀਜ਼ ਦੇ ਆਫੀਸ਼ੀਅਲ ਯੂ ਟਿਊਬ ਚੈਨਲ ‘ਤੇ ਰਿਲੀਜ਼ ਹੋ ਗਿਆ ਹੈ। ਟੀ-ਸੀਰੀਜ਼ ਵਲੋਂ ਪੇਸ਼ ਕੀਤੀ ਜਾ ਰਹੀ ਫ਼ਿਲਮ ‘ਡਾਕਾ’ 1 ਨਵੰਬਰ 2019 ਨੂੰ ਸਿਨੇਮਾਘਰਾਂ ਵਿੱਚ ਆਵੇਗੀ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES