ਯੈੱਸ ਪੰਜਾਬ
ਚੰਡੀਗੜ੍ਹ, 13 ਮਾਰਚ, 2023:
ਜ਼ੀ ਪੰਜਾਬੀ ਹਰ ਵਾਰ ਆਪਣੇ ਦਰਸ਼ਕਾਂ ਦੀ ਉਮੀਦਾਂ ਉੱਤੇ ਖਰਾ ਉਤਰਿਆ ਹੈ ਅਤੇ ਹਰ ਵਾਰ ਪੰਜਾਬੀ ਸਿਨੇਮਾ ਦੀਆਂ ਬਲਾਕਬਸਟਰ ਫ਼ਿਲਮਾਂ ਆਪਣੇ ਚੈਨਲ ਉੱਤੇ ਪ੍ਰਸਾਰਿਤ ਕਰਦਾ ਆਇਆ ਹੈ। ਇਸ ਵਾਰ ਜ਼ੀ ਪੰਜਾਬੀ ਸੁਪਰਹਿੱਟ ਫਿਲਮ “ਹਨੀਮੂਨ” 15 ਅਪ੍ਰੈਲ ਦੁਪਹਿਰ 1 ਵਜੇ ਟੀ.ਵੀ. ਸਕਰੀਨਾਂ ਉੱਤੇ ਲੈ ਕੇ ਆ ਰਹੇ ਹਨ।
ਫਿਲਮ ਵਿੱਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ। ਫਿਲਮ ਦਾ ਪਲਾਟ ਕਾਮੇਡੀ, ਰੋਮਾਂਸ ਅਤੇ ਹਾਸੇ-ਮਜ਼ਾਕ ਨਾਲ ਭਰਪੂਰ ਹੈ ਜਿੱਥੇ ਸਾਨੂੰ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਪਿਆਰੀ ਜਿਹੀ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਫਿਲਮ ਦੀ ਕਹਾਣੀ ਪਿਆਰ ਤੋਂ ਸ਼ੁਰੂ ਹੋ ਕੇ ਵਿਆਹ ਤੱਕ ਜਾਂਦੀ ਹੈ ਅਤੇ ਇਹ ਦੋਨੋਂ ਵਿਆਹ ਤੋਂ ਬਾਅਦ ਹਨੀਮੂਨ ਉੱਤੇ ਜਾਣਾ ਚਾਹੁੰਦੇ ਹਨ। ਪਰ ਪੂਰਾ ਪਰਿਵਾਰ ਬਿਨਾਂ ਹਨੀਮੂਨ ਦਾ ਅਰਥ ਜਾਣੇ ਇਹਨਾਂ ਦੇ ਸਾਥ ਜਾਣ ਦੀ ਜਿੱਦ ਕਰਦਾ ਹੈ।
ਇਹ ਦੇਖਣਾ ਹੋਰ ਵੀ ਦਿਲਚਸਪ ਹੋਵੇਗਾ ਜਦੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹਨੀਮੂਨ ਦਾ ਅਸਲ ਮਤਲਬ ਪਤਾ ਲੱਗੇਗਾ। ਜੇਕਰ ਤੁਸੀਂ ਫਿਲਮ ਹਨੀਮੂਨ ਦਾ ਅਸਲ ਆਨੰਦ ਲੈਣਾ ਚਾਹੁੰਦੇ ਹੋ ਤਾਂ ਦੇਖੋ ਫਿਲਮ “ਹਨੀਮੂਨ” ਦਾ ਵਰਲਡ ਟੈਲੀਵਿਜ਼ਨ ਪ੍ਰੀਮਿਅਰ 15 ਅਪ੍ਰੈਲ ਦੁਪਹਿਰ 1 ਵਜੇ ਸਿਰਫ ਜ਼ੀ ਪੰਜਾਬੀ ਉੱਤੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ