ਗਿੱਕੀ ਸੇਖ਼ੋਂ ਕਤਲ ਕਾਂਡ – ਹਾਈ ਕੋਰਟ ਨੇ ਸਾਬਕਾ ਕੌਂਸਲਰ ਅਤੇ ਹੋਰਨਾਂ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖ਼ੀ

ਯੈੱਸ ਪੰਜਾਬ

ਚੰਡੀਗੜ੍ਹ, 16 ਅਕਤੂਬਰ, 2019 –

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਜਲੰਧਰ ਦੇ ਚਰਚਿਤ ਗਿੱਕੀ ਸੇਖ਼ੋਂ ਕਤਲ ਕਾਂਡ ਵਿਚ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਇਸ ਕੇਸ ਦੇ ਚਾਰੇ ਮੁਜਰਿਮਾਂ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖ਼ੀ ਹੈ।

2011 ਵਿਚ ਵਾਪਰੇ ਇਸ ਸਨਸਨੀਖ਼ੇਜ਼ ਮਾਮਲੇ ਦੌਰਾਨ ਜਲੰਧਰ ਦੇ ਹੋਟਲ ਸੇਖੋਂ ਗ੍ਰੈਂਡ ਦੇ ਮਾਲਕ ਗੁਰਕੀਰਤ ਗਿੱਕੀ ਸੇਖ਼ੋਂ ਨੂੰ ਗੋਲੀਆਂ ਨਾਲ ਮਾਰ ਦਿੱਤੇ ਜਾਣ ਦੇ ਮਾਮਲੇ ਵਿਚ ਉਸ ਵੇਲੇ ਦੇ ਅਕਾਲੀ ਕੌਂਸਲਰ ਰਾਮ ਸਿਮਰਨ ਸਿੰਘ ਪ੍ਰਿੰਸ ਮੱਕੜ ਨੂੰ ਮੁਖ਼ ਦੋਸ਼ੀ ਬਣਾਇਆ ਗਿਆ ਸੀ ਜਦਕਿ ਸਨੀ ਸੰਚਦੇਵਾ, ਜਸਦੀਪ ਸਿੰਘ ਅਤੇ ਅਮਰਪ੍ਰੀਤ ਸਿੰਘ ਨਰੂਲਾ ਨੂੰ ਸਹਿ ਦੋਸ਼ੀ ਬਣਾਇਆ ਗਿਆ ਸੀ।

ਗਿੱਕੀ ਸੇਖ਼ੋਂ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ 21 ਅਪ੍ਰੈਲ, 2011 ਨੂੰ ਮਾਡਲ ਟਾਊਨ ਦੇ ਬਾਬਾ ਰਸੋਈ ਰੈਸਟੋਰੈਂਟ ਦੇ ਸਾਹਮਣੇ ਉਸਦੇ ਪੁੱਤਰ ਗਿੱਕੀ ਸੇਖ਼ੋਂ ਨੂੰ ਗੋਲੀਆਂ ਨਾਲ ਮਾਰ ਮੁਕਾਇਆ ਗਿਆ ਸੀ।

ਯਾਦ ਰਹੇ ਕਿ ਗੁਰਦਾਸਪੁਰ ਦੇ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਨੇ ਉਕਤ ਚਾਰਾਂ ਨੂੰ ਦੋਸ਼ੀ ਮੰਨਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ ਜਿਸ ਖਿਲਾਫ਼ ਚਾਰੇ ਹਾਈਕੋਰਟ ਤੋਂ ਰਾਹਤ ਦੀ ਉਮੀਦ ਕਰ ਰਹੇ ਸਨ।

ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਲਈ ਨਮੋਸ਼ੀ ਦਾ ਸਬੱਬ ਬਣਿਆ ਸੀ ਕਿਉਂਕਿ ਸ੍ਰੀ ਪ੍ਰਿੰਸ ਮੱਕੜ ਉਸ ਵੇਲੇ ਅਕਾਲੀ ਦਲ ਦੇ ਸਿਟਿੰਗ ਕੌਂਸਲਰ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸ: ਸਰਬਜੀਤ ਸਿੰਘ ਮੱਕੜ ਦਾ ਭਤੀਜਾ ਹੈ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Share News / Article

YP Headlines