ਗਿਆ ਗਵਾਚ ਸੀ ਉੱਪ ਗ੍ਰਹਿ ਕੱਲ੍ਹ ਬੇਸ਼ੱਕ, ਲਿਆ ਇਹ ਭਾਰਤ ਨੇ ਫੇਰ ਹੈ ਟੋਲ ਮੀਆਂ

ਅੱਜ-ਨਾਮਾ

ਗਿਆ ਗਵਾਚ ਸੀ ਉੱਪ ਗ੍ਰਹਿ ਕੱਲ੍ਹ ਬੇਸ਼ੱਕ,
ਲਿਆ ਇਹ ਭਾਰਤ ਨੇ ਫੇਰ ਹੈ ਟੋਲ ਮੀਆਂ।

ਕੀਤੀ ਬਾਹਲੀ ਕਮਾਲ ਬਈ ਸਾਇੰਸਦਾਨਾਂ,
ਲਿਆਕਤ ਸਿਰੇ ਦੀ ਜਿਨ੍ਹਾਂ ਦੇ ਕੋਲ ਮੀਆਂ।

ਪੂਰਾ ਮੁਲਕ ਰਿਹਾ ਉਨ੍ਹਾਂ ਦੇ ਨਾਲ ਖੜਿਆ,
ਕਿਧਰੇ ਮਨੋਂ ਉਹ ਜਾਣ ਨਹੀਂ ਡੋਲ ਮੀਆਂ।

ਮੋੜਿਆ ਮੁਲਕ ਦੀ ਕਦਰ ਦਾ ਮੁੱਲ ਉਨ੍ਹਾਂ,
ਆਪਣਾ ਖੂਬ ਨਿਭਾਇਆ ਈ ਰੋਲ ਮੀਆਂ।

ਸਿਆਸੀ ਲਾਭਾਂ ਦੀ ਕਿਸੇ ਨੂੰ ਖਾਹਿਸ਼ ਹੋਊ,
ਸਾਇੰਸਦਾਨਾਂ ਨੂੰ ਖੋਜ ਲਈ ਚਾਹਤ ਮੀਆਂ।

ਜਿਹੜੀ ਲੱਭਤ ਦੀ ਉਨ੍ਹਾਂ ਕਮਾਲ ਕਰ`ਤੀ,
ਉਸ ਨਾਲ ਸਾਰੇ ਸੰਸਾਰ ਨੂੰ ਰਾਹਤ ਮੀਆਂ।

-ਤੀਸ ਮਾਰ ਖਾਂ

ਸਤੰਬਰ 9, 2019 –

Share News / Article

Yes Punjab - TOP STORIES