ਗਮਾਡਾ ਵੱਲੋਂ ਆਈ.ਟੀ. ਸਿਟੀ ਵਿਚਲੇ ਪਲਾਟਾਂ ਦੇ ਨੰਬਰ ਜਲਦ ਕੀਤੇ ਜਾਣਗੇ ਅਲਾਟ: ਸਰਕਾਰੀਆ

ਚੰਡੀਗੜ੍ਹ/ਐਸ.ਏ.ਐਸ. ਨਗਰ, 27 ਜੁਲਾਈ, 2019 –

ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਵਿਚਲੇ 256.66 ਵਰਗ ਗਜ਼ ਦੇ ਰਿਹਾਇਸ਼ੀ ਪਲਾਟਾਂ ਦੇ ਲੈਟਰ ਆਫ਼ ਇਨਟੈਂਟ (ਐਲ.ਓ.ਆਈ.) ਹੋਲਡਰਾਂ ਨੂੰ ਜਲਦ ਹੀ ਪਲਾਟ ਨੰਬਰ ਅਲਾਟ ਕੀਤੇ ਜਾਣਗੇ। ਇਹ ਜਾਣਕਾਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੂਬੇ ਵਿਚਲੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਦੁਆਰਾ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪੁੱਡਾ ਭਵਨ, ਮੋਹਾਲੀ ਵਿਖੇ ਕੀਤੀ ਗਈ ਮੀਟਿੰਗ ਤੋਂ ਬਾਅਦ ਦਿੱਤੀ।

ਮੀਟਿੰਗ ਦੌਰਾਨ ਸ੍ਰੀ ਸਰਕਾਰੀਆ ਨੇ ਆਈ.ਟੀ. ਸਿਟੀ ਐਸ.ਏ.ਐਸ. ਨਗਰ ਵਿਚਲੇ ਵਿਕਾਸ ਕਾਰਜਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ, ਜਿੱਥੇ 256.66 ਵਰਗ ਗਜ਼ ਰਿਹਾਇਸ਼ੀ ਪਲਾਟਾਂ ਦੇ ਅਲਾਟੀ ਪਲਾਟਾਂ ਦਾ ਕਬਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਨੂੰ ਜਾਣੂੰ ਕਰਵਾਇਆ ਕਿ 2016 ਵਿੱਚ ਸ਼ੁਰੂ ਕੀਤੀ ਗਈ ਸਕੀਮ ਅਧੀਨ 300 ਵਰਗ ਗਜ਼ ਅਤੇ 500 ਵਰਗ ਗਜ਼ ਦੇ ਪਲਾਟਾਂ ਲਈ ਅਪਲਾਈ ਕਰਨ ਵਾਲੇ ਅਲਾਟੀਆਂ ਨੂੰ ਗਮਾਡਾ ਵੱਲੋਂ ਕਬਜ਼ਾ ਪਹਿਲਾਂ ਹੀ ਦੇ ਦਿੱਤਾ ਗਿਆ ਹੈ।

ਹਾਲਾਂਕਿ 256.66 ਵਰਗ ਗਜ਼ ਦੇ ਪਲਾਟਾਂ ਲਈ ਰੱਖੇ ਗਏ ਏਰੀਏ ਨੂੰ ਵਾਤਾਵਰਣ ਸਬੰਧੀ ਮਨਜ਼ੂਰੀ ਨਾ ਮਿਲਣ ਕਾਰਨ ਵਿਕਸਿਤ ਨਹੀਂ ਕੀਤਾ ਜਾ ਸਕਿਆ ਸੀ ਅਤੇ ਲਾਟਰੀ ਸਿਸਟਮ ਦੇ ਡਰਾਅ ਵਿੱਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਸਿਰਫ਼ ਲੈਟਰ ਆਫ਼ ਇਨਟੈਂਟ ਹੀ ਜਾਰੀ ਕੀਤੇ ਗਏ ਸਨ।

ਅਧਿਕਾਰੀਆਂ ਨੇ ਅੱਗੇ ਦੱÎਸਿਆ ਕਿ ਆਈ.ਟੀ. ਸਿਟੀ ਪ੍ਰਾਜੈਕਟ ਲਈ ਵਾਤਾਵਰਣ ਕਲੀਅਰੈਂਸ ਸਬੰਧੀ ਸੋਧੀ ਹੋਈ ਮਨਜ਼ੂਰੀ ਰਾਜ ਪੱਧਰੀ ਇਨਵਾਇਰਨਮੈਂਟ ਇਮਪੈਕਟ ਅਸੈਸਮੈਂਟ ਅਥਾਰਟੀ ਵੱਲੋਂ ਹਾਸਲ ਕਰਨ ਤੋਂ ਬਾਅਦ 4-3-2019 ਨੂੰ ਇਨ੍ਹਾਂ ਪਲਾਟਾਂ ਦੀ ਜਗ੍ਹਾ ਵਾਲੇ ਖੇਤਰ ਵਿੱਚ ਵਿਕਾਸ ਕਾਰਜ ਚਲਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਹੁਣ ਇਸ ਸਾਈਟ ‘ਤੇ ਕੰਮ ਚਾਲੂ ਹੈ।

ਸ੍ਰੀ ਸਰਕਾਰੀਆ ਨੇ ਇੰਜਨੀਅਰਿੰਗ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਸ਼ਡਿਊਲ ਅਨੁਸਾਰ ਵਿਕਾਸ ਕੰਮਾਂ ਦਾ ਮੁਕੰਮਲ ਹੋਣਾ ਯਕੀਨੀ ਬਣਾਉਣ ਤਾਂ ਜੋ ਅਲਾਟੀਆਂ ਨੂੰ ਕੋਈ ਹੋਰ ਪਰੇਸ਼ਾਨੀ ਦਰਪੇਸ਼ ਨਾ ਆਵੇ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ 6 ਮਹੀਨਿਆਂ ਦਰਮਿਆਨ ਸਾਈਟ ‘ਤੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ।

ਇਸ ਮਾਮਲੇ ‘ਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱÎਸਿਆ ਕਿ ਸਾਈਟ ਵਿਖੇ ਵਿਕਾਸ ਕਾਰਜਾਂ ‘ਤੇ ਨਿਗਰਾਨੀ ਰੱਖ ਰਹੇ ਸਟਾਫ਼ ਨੂੰ ਕੰਮ ਦੀ ਸਥਿਤੀ ਦਾ ਨਿਯਮਿਤ ਤੌਰ ‘ਤੇ ਜਾਇਜ਼ਾ ਲੈਣ ਅਤੇ ਇਸਦੇ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱÎਸਿਆ ਕਿ ਇਸ ਸਬੰਧੀ ਅਸਟੇਟ ਦਫ਼ਤਰ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿਵੇਂ ਹੀ ਵਿਕਾਸ ਕਾਰਜ ਮੁਕੰਮਲ ਹੁੰਦੇ ਹਨ ਤਾਂ ਤੁਰੰਤ ਡਰਾਅ ਕੱਢ ਕੇ ਲੈਟਰ ਆਫ਼ ਇਨਟੈਂਟ ਹੋਲਡਰਾਂ ਨੂੰ ਪਲਾਟ ਨੰਬਰ ਅਲਾਟ ਕੀਤੇ ਜਾਣ।

Yes Punjab - Top Stories