ਗਈ ਜਦ ਵਾਪਰ ਬਟਾਲੇ ਦੇ ਵਿੱਚ ਘਟਨਾ, ਗਿੜ ਪਈ ਪੁਲਸ ਪੰਜਾਬ ਦੀ ਉੱਠ ਮੀਆਂ

ਅੱਜ-ਨਾਮਾ

ਗਈ ਜਦ ਵਾਪਰ ਬਟਾਲੇ ਦੇ ਵਿੱਚ ਘਟਨਾ,
ਗਿੜ ਪਈ ਪੁਲਸ ਪੰਜਾਬ ਦੀ ਉੱਠ ਮੀਆਂ।

ਹਰ ਕੋਈ ਫੈਕਟਰੀ ਸ਼ਹਿਰ ਦੀ ਫੋਲ ਮਾਰੀ,
ਨਹੀਂ ਕੋਈ ਛੱਡੀ ਹੈ ਕਿਸੇ ਦੀ ਗੁੱਠ ਮੀਆ।

ਫੜ ਕੇ ਉਹਨੂੰ ਵੀ ਤੋਰ ਲਿਆ ਜੇਲ੍ਹ ਵੰਨੀਂ,
ਮਿਲ ਗਈ ਜਿੱਥੋਂ ਪੋਟਾਸ਼ ਦੀ ਮੁੱਠ ਮੀਆਂ।

ਖਾਤਾ ਭਰਨ ਲਈ ਫੜ-ਫੜ ਚਲਾਣ ਕੀਤੇ,
ਕੋਈ ਨਾ ਵੇਖ ਰਿਹਾ ਸਿੱਧ ਜਾਂ ਪੁੱਠ ਮੀਆਂ।

ਦਸਹਿਰੇ ਤੀਕਰ ਮੁਹਿੰਮ ਇਹ ਜਾਊ ਚੱਲੀ,
ਕਰਨੀ ਪਿੱਛੋਂ ਨਹੀਂ ਕਿਸੇ ਪੜਤਾਲ ਮੀਆਂ।

ਆ ਗਈ ਨੇੜੇ ਦੀਵਾਲੀ, ਫਿਰ ਵੇਖ ਲੈਣਾ,
ਵਿਕਣਾ ਥਾਂਓਂ-ਥਾਂ ਫੇਰ ਇਹ ਮਾਲ ਮੀਆਂ।

-ਤੀਸ ਮਾਰ ਖਾਂ

10 ਸਤੰਬਰ, 2019 –

Share News / Article

YP Headlines