ਖੰਨਾ ਬਣੇ, ਡਾਕਟਰ ਅਵਿਨਾਸ਼ ਰਾਏ ਖੰਨਾ, ‘ਡਾਕਟਰ ਆਫ ਲਿਟਰੈਚਰ’ ਦੀ ਡਿਗਰੀ ਨਾਲ ਨਵਾਜੇ ਗੲ

ਚੰਡੀਗੜ੍ਹ, 10 ਸਤੰਬਰ, 2019:

ਸਿਕਿੱਮ ਦੇ ਸਿੱਖਿਆ ਮੰਤਰੀ ਕੁੰਗਾ ਨੀਮਾ ਲੇਪਚਾ ਨੇ ਅੱਜ ਦਿ ਆਈਸੀਐਫਏਆਈ ਯੂਨੀਵਰਸਿਟੀ ਵਿਚ ਚਾਂਸਲਰ ਰਾਮਪਾਲ ਕੌਸ਼ਿਕ ਦੀ ਅਗੁਵਾਈ ਹੇਠ ਆਯੋਜਿਤ ਵਿਸ਼ੇਸ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਅਵਿਨਾਸ਼ ਰਾਏ ਖੰਨਾ ਨੂੰ ‘ਡਾਕਟਰ ਆਫ ਲਿਟਰੈਚਰ’ ਡਿਗਰੀ ਦੇ ਕੇ ਸਨਮਾਨਿਤ ਕੀਤਾ ਹੈ।

ਯੂਨੀਵਰਸਿਟੀ ਵੱਲੋਂ ਖੰਨਾ ਨੂੰ ਇਹ ਡਿਗਰੀ ਬਤੌਰ ਰਾਜਸਭਾ ਸਾਂਸਦ ਅਤੇ ਵਾਈਸ ਚੇਅਰਮੈਨ ਇੰਡੀਅਨ ਰੈਡਕਰਾਸ ਸੋਸਾਇਟੀ ਦੇ ਜਰੀਏ ਦੇਸ਼ ਭਰ ਵਿਚ ਦਿੱਤੀ ਗਈ ਆਪਣੀ ਸੇਵਾਵਾਂ ਅਤੇ ਜਨ ਕਲਿਆਣ ਕਾਰਜਾਂ ਦੀ ਮਾਨਤਾ ਦੇ ਬਦਲੇ ਭੇਂਟ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਅਵਿਨਾਸ਼ ਰਾਏ ਖੰਨਾ ਮੌਜੂਦਾ ਸਮੇਂ ਪਾਰਟੀ ਦੇ ਮੀਤ ਪ੍ਰਧਾਨ ਅਤੇ ਨਾਲ ਹੀ ਜੰਮੂ ਕਸ਼ਮੀਰ, ਰਾਜਸਥਾਨ, ਗੋਆ ਅਤੇ ਤ੍ਰਿਪੁਰਾ ਦੇ ਇੰਚਾਰਜ਼ ਵੀ ਹਨ। ਖੰਨਾ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ, ਲੋਕਸਭਾ ਵਿਚ ਸਾਂਸਦ ਅਤੇ ਰਾਜਸਭਾ ਵਿਚ ਸਾਂਸਦ ਅਤੇ ਪੰਜਾਬ ਹਿਯੂਮਨ ਰਾਈਟਸ ਕਮੀਸ਼ਨ ਦੇ ਮੈਂਬਰ ਵੀ ਰਹਿ ਚੁੱਕੇ ਹਨ।

Share News / Article

Yes Punjab - TOP STORIES