ਖੰਨਾ ਨੇ ਆਪਣੀ ਜਿੰਦਗੀ ’ਤੇ ਅਧਾਰਿਤ ਕਿਤਾਬ ‘ਸਮਾਜ ਚਿੰਤਨ’ ਮੋਦੀ ਨੂੰ ਕੀਤੀ ਭੇਂਟ

ਚੰਡੀਗੜ੍ਹ, 30 ਜੁਲਾਈ, 2019 –

ਆਪਣੀ ਜਿੰਦਗੀ ਦੀ ਕਹਾਣੀ ’ਤੇ ਲਿਖੀ ਕਿਤਾਬ ‘ਸਮਾਜ ਚਿੰਤਨ’ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਂਟ ਕਰ ਕੇ ਕਾਫੀ ਗਰਵ ਮਹਿਸੂਸ ਕਰ ਰਿਹਾ ਹਾਂ। ਇਹ ਕਹਿਣਾ ਹੈ ਸਾਬਕਾ ਰਾਜਸਭਾ ਸਾਂਸਦ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦਾ।

ਖੰਨਾ ਨੇ ਹਾਲ ਵਿਚ ਹੀ ਆਪਣੇ ਤਜੁਰਬਿਆਂ ਅਤੇ ਯਾਦਾਂ ਨੂੰ ਆਪਣੀ ਨਵੀਂ ਕਿਤਾਬ ‘ਸਮਾਜ ਚਿੰਤਨ’ ਵਿਚ ਸਾਂਝਾ ਕੀਤਾ ਹੈ। ਖੰਨਾ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਂਟ ਕੀਤੀ ਆਪਣੀ ਕਿਤਾਬ ਸਮਾਜ ਚਿੰਤਨ ਦੇ ਜਰੀਏ ਜਿੰਦਗੀ ਦੇ ਤਜ਼ੁਰਬਿਆਂ ਅਤੇ ਸਮਾਜਿਕ ਗਤਿਵਿਧੀਆਂ ਵਿਚ ਜਰੂਰੀ ਤਬਦੀਲੀਆਂ ਨੂੰ ਪੇਸ਼ ਕੀਤਾ ਹੈ।

ਖੰਨਾ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਿਤਾਬ ਸਮਾਜ ਚਿੰਤਨ ਇਮਾਨਦਾਰੀ ਅਤੇ ਦ੍ਰਿੰੜਤਾ ਦੇ ਨਾਲ ਨਵਾਂ ਭਾਰਤ ਸਿਰਜਨ ’ਚ ਸਹਿਯੋਗ ਕਰੇਗੀ।

Share News / Article

YP Headlines