ਖੇਡੀ ਲੱਗਦੀ ਟਰੰਪ ਕੋਈ ਚਾਲ ਤਕੜੀ, ਕੀਤੇ ਭਾਰਤ ਨਹੀਂ ਪਾਕਿ ਨਾਰਾਜ਼ ਬੇਲੀ

ਅੱਜ-ਨਾਮਾ

ਖੇਡੀ ਲੱਗਦੀ ਟਰੰਪ ਕੋਈ ਚਾਲ ਤਕੜੀ,
ਕੀਤੇ ਭਾਰਤ ਨਹੀਂ ਪਾਕਿ ਨਾਰਾਜ਼ ਬੇਲੀ।

ਹੈਲੀਕਾਪਟਰ ਕਈ ਭਾਰਤ ਨੂੰ ਭੇਜ ਦਿੱਤੇ,
ਕਰ ਲਿਆ ਏਥੋਂ ਸੀ ਓਸ ਆਗਾਜ਼ ਬੇਲੀ।

ਸੌਦਾ ਮਾਰ ਲਿਆ ਪਾਕਿ ਦੇ ਨਾਲ ਓਧਰ,
ਸੰਭਾਲਿਆ ਕਰਾਂਗੇ ਆ ਕੇ ਜਹਾਜ਼ ਬੇਲੀ।

ਦੋਵੇਂ ਧਿਰਾਂ ਨੂੰ ਕਿਹਾ ਜਦ ਲੋੜ ਪੈ ਗਈ,
ਰਾਤ-ਬਰਾਤੇ ਵੀ ਦੇ ਲਿਓ `ਵਾਜ਼ ਬੇਲੀ।

ਦਿੱਤੀ ਮਦਦ ਉਸ ਦੋਵਾਂ ਨੂੰ ਲੜਨ ਵਾਲੀ,
ਆਖਿਆ ਪਿੱਛੋਂ ਕਿ ਰੱਖਿਓ ਅਮਨ ਬੇਲੀ।

ਭਿੜਦੇ ਰਹਿਣ ਲਈ ਭੇਜ ਕੇ ਮਾਲ ਆਖੇ,
ਚਾਹੁੰਦਾ ਕਿਸੇ ਦਾ ਮੈਂ ਨਹੀਂ ਦਮਨ ਬੇਲੀ।

-ਤੀਸ ਮਾਰ ਖਾਂ

29 ਜੁਲਾਈ 2019 –

Share News / Article

YP Headlines