ਖੁੱਲ੍ਹਾ ਲਾਂਘਾ ਤੇ ਕਈ ਵਿਵਾਦ ਛਿੜ ਗਏ, ਭਰਵੀਂ ਬਹਿਸ ਜਿਹੀ ਚੱਲਦੀ ਰਹੂ ਬੇਲੀ

ਅੱਜ-ਨਾਮਾ

ਖੁੱਲ੍ਹਾ ਲਾਂਘਾ ਤੇ ਕਈ ਵਿਵਾਦ ਛਿੜ ਗਏ,
ਭਰਵੀਂ ਬਹਿਸ ਜਿਹੀ ਚੱਲਦੀ ਰਹੂ ਬੇਲੀ।

ਦੋਸ਼ ਲਾਉਣੋਂ ਨਹੀਂ ਕਿਸੇ ਨੇ ਘੱਟ ਕਰਨੀ,
ਲਾਇਆ ਹੋਰ ਦਾ ਕੋਈ ਨਹੀਂ ਸਹੂ ਬੇਲੀ।

ਮਾੜੇ ਲਫਜ਼ ਕੁਝ ਚੁਣਨਗੇ ਫਿਲਮ ਵਾਲੇ,
ਜਿੱਥੇ ਦਾਅ ਲੱਗਾ, ਹਰ ਕੋਈ ਕਹੂ ਬੇਲੀ।

ਲੀਹ `ਤੇ ਰਹੀ ਨਹੀਂ ਗੱਡੀ ਸਮਾਜ ਵਾਲੀ,
ਲੱਗਦਾ ਇਸ ਤੋਂ ਵੀ ਹੇਠਾਂ ਨੂੰ ਲਹੂ ਬੇਲੀ।

ਮਨਾਇਆ ਬਾਬੇ ਦਾ ਦਿਵਸ ਹੈ ਗਿਆ ਭਾਵੇਂ,
ਰੁਕਿਆ ਹਾਲੇ ਮਰਿਆਦਾ ਦਾ ਘਾਣ ਹੈ ਨਹੀਂ।

ਹਰ ਕੋਈ ਕੱਢ ਰਿਹਾ ਨੁਕਸ ਹੈ ਦੂਜਿਆਂ ਦਾ,
ਆਪਣੇ ਅੰਦਰ ਕੋਈ ਮੰਨਿਆ ਕਾਣ ਹੈ ਨਹੀਂ।

-ਤੀਸ ਮਾਰ ਖਾਂ

12 ਨਵੰਬਰ, 2019

Share News / Article

YP Headlines