Friday, June 18, 2021
400 June

Corona Mukt Pind 8 June

Covid Care WhatsApp 8 June

Covid Pension 8 June

Black Fungus 8 June

mission fateh 28may

nasha mukt punjab

World No Tobacco Day e1622445402918

Markfed 3 3

Skin Masters Clinic High

ਕੋਰੋਨਾ ਸੰਕਟ ਦੇ ਮੱਦੇਨਜ਼ਰ ਵਿਸਾਖੀ ਦੇ ਦਿਹਾੜੇ ਘਰ ਰਹਿ ਕੇ ਹੀ ਅਰਦਾਸਾਂ ਕਰਨ ਪੰਜਾਬੀ, ਬਾਹਰ ਨਾ ਨਿਕਲਣ: ਕੈਪਟਨ

- Advertisement -

ਚੰਡੀਗੜ੍ਹ, 12 ਅਪਰੈਲ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਭਲਕੇ 13 ਅਪਰੈਲ ਨੂੰ ਸਵੇਰੇ 11 ਵਜੇ ਆਪੋ-ਆਪਣੇ ਘਰਾਂ ਤੋਂ ਜਾਨਲੇਵਾ ਦੁਸ਼ਮਣ ਕੋਵਿਡ-19 ‘ਤੇ ਸੂਬੇ ਦੀ ਜਿੱਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਵਿਸਾਖੀ ਦੇ ਤਿਉਹਾਰ ਦੀ ਪੂਰਵ ਸੰਧਿਆ ‘ਤੇ ਪੰਜਾਬ ਦੇ ਲੋਕਾਂ ਦੇ ਨਾਂ ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਦੀ ਵਿਸਾਖੀ ਪਹਿਲਾਂ ਨਾਲੋਂ ਵੱਖਰੀ ਹੈ ਜਿਸ ਕਰਕੇ ਲੋਕ ਵਿਸ਼ਾਲ ਇਕੱਠਾਂ ਦੇ ਰੂਪ ਵਿੱਚ ਰਵਾਇਤੀ ਜੋਸ਼ੋ-ਖਰੋਸ਼ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਬਾਹਰ ਨਹੀਂ ਨਿਕਲ ਸਕਦੇ।

ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਰਿਆਂ ਦਾ ਆਪਣੇ ਘਰਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸੂਬੇ ਤੋਂ ਕੋਵਿਡ-19 ਦੇ ਮੁਕੰਮਲ ਖਾਤਮੇ ਲਈ ਅਰਦਾਸ ਕਰਕੇ ਮਨਾਇਆ ਜਾਵੇ।

ਮੁੱਖ ਮੰਤਰੀ ਨੇ ਅਪੀਲ ਕਰਦਿਆਂ ਕਿਹਾ, ”ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਅਤੇ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਡੇ ਲੋਕ ਸੁਰੱਖਿਅਤ ਤੇ ਸਦਾ ਖੁਸ਼ ਰਹਿਣ।” ਉਨ੍ਹਾਂ ਕਿਹਾ ਕਿ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੋਕਾਂ ਨੂੰ ਕੀਤੀ ਗਈ ਹੈ ਕਿ ਉਹ ਇਸ ਸਾਲ ਵਿਸਾਖੀ ਮਨਾਉਣ ਲਈ ਇਕੱਠੇ ਜਾਂ ਬਾਹਰ ਨਾ ਹੋਣ।

ਇਹ ਆਸ ਤੇ ਵਿਸ਼ਵਾਸ ਕਰਦੇ ਹੋਏ ਕਿ ਪੰਜਾਬ ਇਸ ਮਹਾਮਾਰੀ ਉਤੇ ਜਿੱਤ ਪ੍ਰਾਪਤ ਕਰੇਗਾ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਖਿਲਾਫ ਆਪਣਾ ਫਰਜ਼ ਨਿਭਾਉਣ ਜਿਸ ਤਰ੍ਹਾਂ ਲੱਖਾਂ ਕਰਮਚਾਰੀ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਅੱਗੇ ਹੋ ਕੇ ਡਟੇ ਹੋਏ ਹਨ।

ਉਨ੍ਹਾਂ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸਿਹਤ, ਸਫਾਈ ਕਰਮਚਾਰੀਆਂ, ਪੁਲਿਸ, ਮਾਲ ਵਿਭਾਗ, ਧਾਰਮਿਕ ਸੰਸਥਾਵਾਂ, ਐਨ.ਜੀ.ਓਜ਼ ਸਣੇ ਇਸ ਸੰਕਟ ਵਿੱਚ ਸੰਘਰਸ਼ ਕਰ ਰਹੇ ਹਰੇਕ ਵਿਅਕਤੀ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਫਰੰਟਲਾਈਨ ‘ਤੇ ਕੰਮ ਕਰ ਰਹੇ ਹਨ।

ਉਨ੍ਹਾਂ ਐਸ.ਐਸ.ਪੀਜ਼ ਅਤੇ ਡੀ.ਸੀਜ਼ ਦਾ ਵੀ ਧੰਨਵਾਦ ਕੀਤਾ ਜਿਹੜੇ ਸਾਰੀ ਸਥਿਤੀ ਦਾ ਪ੍ਰਬੰਧਨ ਪੂਰੀ ਕਾਰਜਕੁਸ਼ਲਤਾ ਨਾਲ ਕਰ ਰਹੇ ਹਨ ਅਤੇ ਉਨ੍ਹਾਂ ‘ਤੇ ਵਿਸ਼ਵਾਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਇਸੇ ਤਰ੍ਹਾਂ ਤਨਦੇਹੀ ਤੇ ਲਗਨ ਨਾਲ ਕੰਮ ਕਰਦੇ ਰਹਿਣਗੇ।

ਵਿਸ਼ਵ ਵਿਆਪੀ ਕੋਵਿਡ ਸੰਕਟ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਲੌਕਡਾਊਨ ਅਤੇ ਕਰਫਿਊ ਕਾਰਨ ਪੰਜਾਬ ਅਤੇ ਭਾਰਤ ਦੀ ਸਥਿਤੀ ਤੁਲਨਾਤਮਕ ਤੌਰ ‘ਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਨਿਰਾਸ਼ਾ ਦੇ ਬਾਵਜੂਦ ਇਨ੍ਹਾਂ ਸਖਤ ਅਤੇ ਮੁਸ਼ਕਲ ਉਪਾਵਾਂ ਨੂੰ ਜਾਰੀ ਰੱਖਣਾ ਮਹੱਤਵਪੂਰਨ ਸੀ।

ਅਜਿਹੀਆਂ ਸਖਤ ਬੰਦਸ਼ਾਂ ਨੂੰ ਜਾਰੀ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ/ਖੋਜ ਪੱਤਰਾਂ/ਮਾਡਲਾਂ/ਮਾਹਿਰਾਂ ਦੀ ਰਾਏ ਵਿੱਚ ਇਹੋ ਕਿਹਾ ਗਿਆ ਹੈ ਕਿ ਜੇ ਲੌਕਡਾਊਨ ਆਉਣ ਵਾਲੇ ਦਿਨਾਂ ਵਿੱਚ ਲਾਗੂ ਨਹੀਂ ਰੱਖਦੇ ਤਾਂ ਸਥਿਤੀ ਕੰਟਰੋਲ ਤੋਂ ਬਾਹਰ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ/ਏਕਾਂਤਵਾਸ ਦੀ ਅਣਹੋਂਦ ਵਿੱਚ ਇਨ੍ਹਾਂ ਮਾਹਿਰਾਂ ਆਦਿ ਦੀ ਰਾਏ ਵਿੱਚ ਜੋ ਅੰਕੜੇ ਪ੍ਰਸਤਾਵਿਤ ਕੀਤੇ ਜਾ ਰਹੇ ਹਨ, ਉਹ ਬਹੁਤ ਡਰਾਉਣੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਲੌਕਡਾਊਨ ਦੇ ਸ਼ੁਰੂ ਵਿੱਚ ਸਪਲਾਈ ਚੇਨ ਨੂੰ ਲੈ ਕੇ ਕੁਝ ਮੁਸ਼ਕਲਾਂ ਆਈਆਂ ਸਨ ਪਰ ਹੁਣ ਹਾਲਾਤ ਲੀਹ ‘ਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿਚ ਹੋਰ ਸੁਧਾਰ ਹੋਵੇਗਾ। ਉਨ੍ਹ੍ਹਾਂ ਭਰੋਸਾ ਦਿੱਤਾ ਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹ੍ਹਾਂ ਦੀ ਸਰਕਾਰ ਸੂਬੇ ਦੇ ਹਰੇਕ ਵਿਅਕਤੀ ਦੇ ਨਾਲ ਖੜ੍ਹ੍ਹੀ ਹੈ।

ਉਨ੍ਹ੍ਹਾਂ ਪਰਵਾਸੀ ਮਜ਼ਦੂਰਾਂ ਅਤੇ ਹੋਰ ਗਰੀਬ/ਲੋੜਵੰਦ ਲੋਕਾਂ ਨਾਲ ਵਾਅਦਾ ਕੀਤਾ ਕਿ ਉਨ੍ਹ੍ਹਾਂ ਦੀ ਸਰਕਾਰ ਸਾਰਿਆਂ ਦਾ ਲਗਾਤਾਰ ਖਿਆਲ ਰੱਖੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ ਸੰਕਟ ਖ਼ਤਮ ਹੋਣ ਤੱਕ ਉਨ੍ਹ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਣਕ ਦੀ ਵਾਢੀ ਜੋ ਕਿ 15 ਅਪਰੈਲ ਨੂੰ ਸ਼ੁਰੂ ਹੋਣ ਜਾ ਰਹੀ ਹੈ, ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਆਪਣੀ ਸਰਕਾਰ ਦੇ ਹੁਣ ਦੇ ਅਤੇ ਪਿਛਲੇ ਕਾਰਜਕਾਲ ਦੇ ਟਰੈਕ ਰਿਕਾਰਡ ਦੀ ਤਰਜ਼ ‘ਤੇ ਇੱਕ ਹੋਰ ਨਿਰਵਿਘਨ ਖਰੀਦ ਸੀਜ਼ਨ ਦਾ ਵਾਅਦਾ ਕੀਤਾ।

ਅੱਗੇ ਜਾਣ ਵਾਲੇ ਰਾਸਤੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ/ਲੌਕਡਾਊਨ ਵਿੱਚੋਂ ਬਾਹਰ ਆਉਣ ਦੀ ਰਣਨੀਤੀ ਉਲੀਕਣ ਲਈ ਬਣਾਈ ਗਈ ਟਾਸਕ ਫੋਰਸ ਆਪਣੀ ਰਿਪੋਰਟ 10 ਦਿਨਾਂ ਦੇ ਅੰਦਰ ਪੇਸ਼ ਕਰੇਗੀ ਅਤੇ ਉਚ ਤਾਕਤੀ ਕਮੇਟੀ ਜਿਸ ਦੇ ਮੁਖੀ ਇੱਕ ਉੱਘੇ ਵਿੱਤ ਮਾਹਰ ਹੋਣਗੇ, ਕੋਵਿਡ-19 ਸੰਕਟ ਟਲਣ ਤੋਂ ਬਾਅਦ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੇ ਢੰਗ-ਤਰੀਕਿਆਂ ‘ਤੇ ਕੰਮ ਕਰੇਗੀ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
111,699FollowersFollow

ENTERTAINMENT

National

GLOBAL

OPINION

G7 Countries

G-7 Summit Disappoints – by Asad Mirza

The 3Cs: Covid, China and Climate Change dominated the G-7 Summit. But overall the leaders were not able to present a united stand on...
Kulbhushan Jadhav stays

Kulbhushan Yadav must be transferred to a neutral country – by Dr Amjad Ayub Mirza

On June 11, in a bold move, Pakistans National Assembly managed to pass a bill that would give Kulbhushan Yadav, the Indian national and...
Winning Happiness Book

Winning Happiness: a book by TS Chawla – Reviewed by Principal Bahadur Singh

Winning Happiness is a beautiful book on Life Skills from the pen of Mr. T S Chawla, a veteran and renowned journalist having more...

SPORTS

Health & Fitness

Convalescent Plasma Therapy

Plasma therapy boosts survival in Covid patients with blood cancers

New York, June 18, 2021 (Agency) Administering convalescent plasma from recovered Covid-19 patients can dramatically improve likelihood of survival among blood cancer patients hospitalised with the deadly virus, according to a study. The study led by researchers from the Washington University in the US indicates a 48 per cent reduced risk of death for Covid patients who had blood cancer...

Gadgets & Tech

error: Content is protected !!