34 C
Delhi
Thursday, April 18, 2024
spot_img
spot_img

ਕੋਰੋਨਾ ਪਾਜ਼ਿਟਿਵ ਮਰੀਜ਼ ਨੇ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਯੈੱਸ ਪੰਜਾਬ
ਚੰਡੀਗੜ੍ਹ, 2 ਅਗਸਤ, 2020:

ਕੋਰੋਨਾ ਨਾਲ ਜੂਝਦੇ ਹੋਏ ਇਕ ਪਾਜ਼ਿਟਿਵ ਪਾਏ ਗਏ ਮਰੀਜ਼ ਵੱਲੋਂ ਐਤਵਾਰ ਨੂੰ ਖੁਦਕੁਸ਼ੀ ਕਰਨ ਦੀ ਖ਼ਬਰ ਹੈ।

ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਇਸ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸਨੂੰ ਤੁਰੰਤ ਹਸਪਤਾਲ ਦੇ ਅਪਰੇਸ਼ਨ ਥਿਏਟਰ ਵਿਚ ਲਿਜਾਇਆ ਗਿਆ ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਉਸ ਦੇ ਕਈ ਫ਼ਰੈਕਚਰ ਹੋਏ ਸਨ ਅਤੇ ਸਿਰ ਵਿੱਚ ਵੀ ਸੱਟ ਲੱਗੀ ਸੀ। ਘਟਨਾ ਸਵੇਰੇ 7.15 ਵਜੇ ਵਾਪਰੀ।

ਮ੍ਰਿਤਕ ਦੀ ਪਹਿਚਾਣ ਸੈਕਟਰ 55 ਦੇ ਰਹਿਣ ਵਾਲੇ 62 ਸਾਲਾ ਚੁੰਨੀ ਲਾਲ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਹੀ ਚੁੰਨੀ ਲਾਲ ਨੂੰ ਪਾਜ਼ਿਟਿਵ ਪਾਏ ਜਾਣ ਉਪਰੰਤ ਸੂਦ ਭਵਨ ਤੋਂ ਇਸ ਹਸਪਤਾਲ ਵਿਚ ਸ਼ਿਫ਼ਟ ਕੀਤਾ ਗਿਆ ਸੀ। ਉਹ 29 ਜੁਲਾਈ ਨੂੰ ਸੂਦ ਭਵਨ ਵਿਖ਼ੇ ਦਾਖ਼ਲ ਹੋਇਆ ਸੀ।

ਹਸਪਤਾਲ ਅਨੁਸਾਰ ਉਸਨੇ ਪੰਜਵੀਂ ਮੰਜ਼ਿਲ ਦੀ ਗੈਲਰੀ ਤੋਂ ਛਾਲ ਮਾਰੀ ਜਿਸ ਨੂੰ ਰਾਜ ਮੱਲ ਨਾਂਅ ਦੇ ਸਫ਼ਾਈ ਕਰਮੀ ਨੇ ਸਫ਼ਾਈ ਲਈ ਖੋਲਿ੍ਹਆ ਸੀ। ਰਾਜ ਮੱਲ ਦੇ ਵੇਖ਼ਦਿਆਂ ਹੀ ਚੁੰਨੀ ਲਾਲ ਨੇ ਭੱਜ ਕੇ ਹੇਠਾਂ ਛਾਲ ਮਾਰ ਦਿੱਤੀ ਅਤੇ ਉਸਨੂੰ ਰੋਕਣ ਦੀ ਸਮਾਂ ਨਹੀਂ ਮਿਲਿਆ।

ਮਰੀਜ਼ ਵੱਲੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਹਸਪਤਾਲ ਅਧਿਕਾਰੀਆਂ ਵੱਲੋਂ ਪੁਲਿਸ ਨੂੂੰ ਦਿੱਤੀ ਗਈ ਜੋ ਜਾਂਚ ਕਰ ਰਹੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION