ਕੋਰੋਨਾ ਨਾਲ 8 ਮੌਤਾਂ, 230 ਨਵੇਂ ਪਾਜ਼ਿਟਿਵ ਕੇਸਾਂ ਨੇ ਹਿਲਾਇਆ ਪੰਜਾਬ

ਯੈੱਸ ਪੰਜਾਬ

ਚੰਡੀਗੜ੍ਹ, 24 ਜੂਨ, 2020:

ਪੰਜਾਬ ਵਿਚ ਕੋਰੋਨਾ ਨਾਲ ਬੁੱਧਵਾਰ ਨੂੰ 8 ਮੌਤਾਂ ਹੋ ਗਈਆਂ ਜਦਕਿ 230 ਨਵੇਂ ਪਾਜ਼ਿਟਿਵ ਕੇਸਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਅੱਜ ਜਲੰਧਰ ਵਿਚ 4, ਅੰਮ੍ਰਿਤਸਰ ਵਿਚ 2, ਕਪੂਰਥਲਾ ਅਤੇ ਸੰਗਰੂਰ ਵਿਚ ਇਕ-ਇਕ ਪਾਜ਼ਿਟਿਵ ਮਰੀਜ਼ ਕੋਰੋਨਾ ਦੇ ਖਿਲਾਫ਼ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਦੇ ਨਾਲ ਹੀ ਰਾਜ ਅੰਦਰ ਕੋਰੋਨਾ ਦੀ ਭੇਂਟ ਚੜ੍ਹੇ ਵਿਅਕਤੀਆਂ ਦੀ ਗਿਣਤੀ 113 ਹੋ ਗਈ ਹੈ।

ਰਾਜ ਵਿਚ ਅੱਜ 230 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਜਿਸ ਨਾਲ ਰਾਜ ਅੰਦਰ ਹੁਣ ਤਕ ਦੇ ਕੁਲ ਮਾਮਲੇ 4627 ਹੋ ਗਏ ਹਨ ਜਦਕਿ ਹੁਣ ਤਕ 3099 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।

ਇਸ ਵੇਲੇ 1415 ਮਰੀਜ਼ ‘ਆਈਸੋਲੇਸ਼ਨ ਕੇਂਦਰਾਂ’ ਵਿਚ ਇਲਾਜ ਅਧੀਨ ਹਨ। ਇਹਨਾਂ ਵਿਚੋਂ 18 ਮਰੀਜ਼ ‘ਆਕਸੀਜ਼ਨ’ ’ਤੇ ਹਨ ਜਦਕਿ 6 ਮਰੀਜ਼ ‘ਵੈਂਟੀਲੇਟਰ’ ’ਤੇ ਹਨ।

ਅੱਜ ਆਏ ਪਾਜ਼ਿਟਿਵ ਕੇਸਾਂ ਵਿਚੋਂ ਸਭ ਤੋਂਵੱਧ 64 ਕੇਸ ਸੰਗਰੂਰ ਤੋਂ ਆਏ। ਜਲੰਧਰ ਵਿਚ 43 ਕੇਸ ਆਏ, ਮੁਕਤਸਰ ਵਿਚ 33 ਅਤੇ ਲੁਧਿਆਣਾ ਵਿਚ 27 ਮਾਮਲੇ ਆਏ। ਕਪੂਰਥਲਾ ਅਤੇ ਪਟਿਆਲਾ ਵਿਚ 9-9, ਪਠਾਨਕੋਟ ਵਿਚ 7 ਅਤੇ ਬਠਿੰਡਾ ਵਿਚ 6 ਕੇਸ ਸਾਹਮਣੇ ਆਏ।

ਮੁਕੰਮਲ ਸਿਹਤ ਬੁਲੇਟਿਨ ਵੇਖ਼ਣ ਲਈ ਇੱਥੇ ਕਲਿੱਕ ਕਰੋ


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Share News / Article

Yes Punjab - TOP STORIES