34.1 C
Delhi
Saturday, April 13, 2024
spot_img
spot_img

ਕੋਰੋਨਾ ਦੇ ਚੱਲਦਿਆਂ ਗੁਰਦੁਆਰੇ ਗ੍ਰੰਥੀਆਂ, ਪਾਠੀ ਸਿੰਘਾਂ, ਰਾਗੀਆਂ ਨੂੰ ਤਨਖ਼ਾਹਾਂ ਤੋਂ ਵਾਂਝਿਆਂ ਨਾ ਕਰਨ, ਸੰਗਤਾਂ ਵੀ ਸਹਿਯੋਗ ਦੇਣ: ਜਥੇਦਾਰ ਹਵਾਰਾ

ਯੈੱਸ ਪੰਜਾਬ
ਅੰਮ੍ਰਿਤਸਰ, 17 ਜੁਲਾਈ, 2020:

ਸਰੱਬਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੌਮੀ ਵਿਰਾਸਤ ਦੇ ਪ੍ਰਚਾਰਕ ਅਤੇ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਦ੍ਰਿੜ ਕਰਾਉਣ ਵਾਲੇ ਕਥਾ ਵਾਚਕਾਂ, ਰਾਗੀ ਸਿੰਘਾਂ, ਢਾਡੀਆਂ, ਕਵੀਸ਼ਰਆਂ, ਪ੍ਰਚਾਰਕਾਂ, ਪਾਠੀ ਸਿੰਘਾਂ, ਗ੍ਰੰਥੀ ਸਿੰਘਾਂ ਆਦਿ ਦੇ ਹੱਕ ਵਿੱਚ ਖਾਲਸਾ ਪੰਥ ਨੂੰ ਸੰਦੇਸ਼ ਜਾਰੀ ਕੀਤਾ ਹੈ।

ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰਬਾਣੀ, ਗੁਰ ਇਤਿਹਾਸ, ਗੁਰ ਸਿਧਾਂਤ, ਸਿੱਖ ਸੰਸਥਾਵਾਂ ਤੇ ਤਖਤਾਂ ਦੀ ਮਹਾਨਤਾ ਖਾਲਸਾ ਪੰਥ ਦਾ ਬ੍ਰਹਿਮੰਡੀ ਖ਼ਜ਼ਾਨਾ ਹੈ। ਇਸ ਨੂੰ ਰਾਗੀ ਸਿੰਘ, ਕਥਾ ਵਾਚਕ, ਢਾਡੀ ਸਿੰਘ ਆਦਿ ਸਮੇਂ -ਸਮੇਂ ਤੇ ਵਿਸ਼ਵ ਭਰ ਦੀ ਸੰਗਤਾਂ ਨਾਲ ਗੁਰੂ ਆਸ਼ੇ “ਪਿਓ ਦਾਦੇ ਕਾ ਖੋਲਿ ਡਿੱਠਾ ਖ਼ਜ਼ਾਨਾ” ਮੁਤਾਬਿਕ ਸਾਂਝ ਪਾ ਕੇ ਜਿੱਥੇ ਆਤਮਿਕ ਆਨੰਦ ਪ੍ਰਦਾਨ ਕਰਦੇ ਹਨ ਉਥੇ ਉਹ ਸਿੱਖੀ ਜਜ਼ਬੇ ਵਿੱਚ ਵਾਧਾ ਕਰਣ ‘ਚ ਸਹਾਈ ਹੁੰਦੇ ਹਨ।

ਖਾਲਸਾ ਜੀ! ਇਨ੍ਹਾਂ ਦੇ ਰਾਹੀਂ “ਹਰਿ ਕੀਆ ਕਥਾ ਕਹਾਣੀ ਗੁਰ ਮੀਤ ਸੁਣਾਈਆ” ਸ਼੍ਰਵਣ ਕਰਕੇ ਸਾਡੇ ਮੰਨ ਗੁਰੂ ਚਰਣਾਂ ਨਾਲ ਜੁੜ ਕੇ ਵਿਸਮਾਦੀ ਹੋ ਜਾਂਦੇ ਹਨ। ਇਹ ਗੁਰੂ ਘਰ ਦੇ ਬਹੁਤ ਹੀ ਪਿਆਰ ਵਾਲੇ ਸਤਿਕਾਰਤ ਵਜ਼ੀਰ ਹਨ। ਜਿੱਥੇ ਅਸੀਂ ਗੁਰਬਾਣੀ ਦਾ ਅਸੀਮ ਸਤਿਕਾਰ ਕਰਨਾ ਹੈ ਉਥੇ ਅਸੀਂ ਇਨ੍ਹਾ ਵਜ਼ੀਰਾਂ ਦਾ ਸਤਿਕਾਰ ਕਰਨ ਵਿੱਚ ਕੋਈ ਕਮੀ ਨਹੀਂ ਆਉਣ ਦੇਣੀ।

ਦੇਖਣ ਵਿੱਚ ਆਇਆ ਹੈ ਕਿ ਗੁਰੂ ਘਰ ਦੇ ਇਨ੍ਹਾਂ ਵਜ਼ੀਰਾਂ ਦਾ ਤਨਖ਼ਾਹਾਂ ਤੇ ਸਹੁਲਤਾਂ ਪੱਖੋਂ ਸਾਡੇ ਸਮਾਜ ਵੱਲੋਂ ਸ਼ੋਸ਼ਣ ਹੂੰਦਾ ਆਇਆ ਹੈ ਜੋ ਕਿ ਗੁਰੂ ਨਾਲ ਪਿਆਰ ਕਰਨ ਵਾਲ਼ਿਆਂ ਨੂੰ ਸ਼ੋਭਦਾ ਨਹੀਂ। ਕਈ ਵਾਰ ਤਾਂ ਇਨ੍ਹਾਂ ਦੇ ਪਰਵਾਰ ਇਲਾਜ ਪੱਖੋਂ ਰਹਿ ਜਾਂਦੇ ਹਨ, ਬੱਚਿਆ ਦੀ ਪੜਾਈ ਆਰਥਿਕ ਮੰਦੀ ਕਾਰਨ ਅਧੂਰੀ ਰਹਿ ਜਾਂਦੀ ਹੈ। ਜੋ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ।

ਗੁਰ ਨਾਨਕ ਪਾਤਸ਼ਾਹ ਦੀ ਕੋਮ ਜੋ ਸੰਸਾਰ ਦੇ ਲੋਕਾਂ ਦਾ ਲੰਗਰ ਲਗਾ ਕੇ ਢਿੱਡ ਭਰਦੀ ਹੋਵੇ ਉਸਦੇ ਆਪਣੇ ਪਾਠੀ ਸਿੰਘ, ਢਾਡੀ ਸਿੰਘ ਆਦਿ ਮੁਸ਼ਿਕਲਾਂ ਦਾ ਸੰਤਾਪ ਹਡਾਉਣ ਇਹ ਗੁਰੂ ਨੂੰ ਨਹੀਂ ਭਾਉਦਾ।ਗੁਰੂ ਪੰਥ ਦਾ ਨਿਮਾਣਾ ਕੂਕਰ ਹੋਣ ਦੇ ਨਾਤੇ ਮੈ ਵਿਸ਼ਵ ਦੀ ਸਮੁਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ, ਜਥੇਬੰਦੀਆਂ, ਦਾਨੀ ਸੱਜਣਾਂ ਆਦਿ ਨੂੰ ਇਸ ਸੰਦੇਸ਼ ਰਾਹੀਂ ਅਪੀਲ ਕਰਦਾਂ ਹਾਂ ਕਿ ਗੁਰੂ ਘਰ ਦੇ ਇਨ੍ਹਾਂ ਵਜੀਰਾਂ ਦਾ ਸਤਿਕਾਰ ਕਰਨ ਵਿੱਚ ਕੋਈ ਕਮੀ ਨਾਂ ਆਉਣ ਦੇਈਏ।

ਇਨ੍ਹਾ ਦੀ ਤਨਖਾਹਾਂ, ਭੇਟਾਂ ਅਤੇ ਸਹੁਲਤਾਂ ਪੱਖੋਂ ਖੁੱਲ ਦਿੱਲੀ ਨਾਲ ਇਨ੍ਹਾਂ ਦੇ ਹੱਕ ਵਿੱਚ ਵੱਧ ਚੜ ਕੇ ਅੱਗੇ ਆਈਏ। ਚੰਗਾ ਹੋਵੇਗਾ ਜੇ ਕਰ ਇੰਨ੍ਹਾਂ ਦੇ ਬੱਚਿਆ ਦੀ ਸਕੂਲ, ਕਾਲਜ ਤੇ ਯੁਨੀਵਰਸਿਟੀ ਦੀ ਪੜਾਈ ਦਾ ਖ਼ਰਚਾ ਕੌਮੀ ਏੰਜੰਡਾ ਬਣ ਜਾਵੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਵੇਂ ਗੁਰੂ ਨਾਨਕ ਜੀ ਦੇ ਪਾਵਨ ਬਚਨ “ਖਾਵਹਿ ਖਰਚਹਿ ਰਲਿ ਮਿਲਿ ਭਾਈ ਤੋਟਿ ਨਾ ਆਵੈ ਵਧਦੋ ਜਾਈ” ਤੇ ਪਹਿਰਾ ਦੇੰਦਿਆਂ ਸੰਗਤਾਂ ਨੂੰ ਕਦੇ ਵੀ ਤੋਟ ਨਹੀਂ ਆਵੇਗੀ ਤੇ ਇਹ ਸੇਵਾ ਗੁਰੂ ਘਰ ਵਿੱਚ ਸਾਡਾ ਮੁੱਖ ਉੱਜਵਲ ਕਰੇਗੀ।

ਇਸ ਪਰਥਾਏ ਆਪ ਜੀ ਨੂੰ ਇਹ ਕਹਿਣਾ ਵੀ ਜ਼ਰੂਰੀ ਬਣਦਾ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਗੁਰੂ ਦੇ ਇਨ੍ਹਾਂ ਵਜ਼ੀਰਾਂ ਨੂੰ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸੰਸਥਾ ਇਨ੍ਹਾਂ ਵਜੀਰਾਂ ਨੂੰ ਤਨਖਾਹਾ ਤੋ ਵਾਝਾਂ ਨਾ ਕਰੇ।

ਇਸਨੂੰ ਕੌਮੀ ਜ਼ੁੰਮੇਵਾਰੀ ਦੇ ਰੂਪ ਵਿੱਚ ਲਇਆ ਜਾਵੇ। ਅੰਤ ਵਿੱਚ ਦਾਸ ਗੁਰੂ ਘਰ ਦੇ ਸੁਹਿਰਦ ਵਜ਼ੀਰਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਸੀਂ ਬ੍ਰਹਿਮੰਡੀ ਖ਼ਜ਼ਾਨੇ ਦਾ ਵਪਾਰੀਕਰਣ ਕਰਨ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਹੈ ਤੇ ਗੁਰਮਤਿ ਗਿਆਨ ਨਾਲ ਸਮੁੱਚੀ ਲੋਕਾਈ ਦੀ ਸੇਵਾ ਕਰਨੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION