Saturday, May 21, 2022

ਵਾਹਿਗੁਰੂ

spot_img





ਕੋਰੋਨਾ ਟੀਕਾਕਰਨ ਦਾ ਅਭਿਆਸ ਪਟਿਆਲਾ ’ਚ 2 ਅਤੇ 3 ਜਨਵਰੀ ਨੂੰ: ਬਲਬੀਰ ਸਿੱਧੂ

ਯੈੱਸ ਪੰਜਾਬ
ਚੰਡੀਗੜ, 1 ਜਨਵਰੀ, 2021:
ਪੰਜਾਬ ਸਰਕਾਰ ਹੁਣ 2 ਅਤੇ 3 ਜਨਵਰੀ, 2021 ਨੂੰ ਜ਼ਿਲਾ ਪਟਿਆਲਾ ਵਿਖੇ ਕੋਰੋਨਾ ਟੀਕਾਕਰਣ ਦਾ ਅਭਿਆਸ ਕਰਨ ਜਾ ਰਹੀ ਹੈ।

ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਲੋਂ ਜ਼ਿਲਾ ਪਟਿਆਲਾ ਦੀ ਚੋਣ ਕੀਤੀ ਗਈ ਹੈ ਜਿਥੇ ਸਰਕਾਰ ਵੱਲੋਂ 3 ਥਾਵਾਂ ਮੈਡੀਕਲ ਕਾਲਜ ਪਟਿਆਲਾ, ਸਦਭਾਵਨਾ ਹਸਪਤਾਲ (ਪ੍ਰਾਇਵੇਟ ਹਸਪਤਾਲ) ਅਤੇ ਸੀ.ਐੱਚ.ਸੀ. ਸ਼ਤਰਾਣਾ (ਆਊਟਰੀਚ ਸੈਸ਼ਨ) ਵਿਖੇ ਕੋਰੋਨਾ ਟੀਕਾਕਰਨ ਲਈ ਅਭਿਆਸ ਕੀਤਾ ਜਾਵੇਗਾ। ਇਸ ਅਭਿਆਸ ਦੇ ਆਯੋਜਨ ਲਈ ਯੂਐਨਡੀਪੀ ਅਤੇ ਡਬਲਯੂਐਚਓ ਵਲੋਂ ਸਹਿਯੋਗ ਦਿੱਤਾ ਜਾਵੇਗਾ।

ਉਹਨਾਂ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ ਜੋ ਕਿ ਕਿਸੇ ਵੀ ਪਾੜੇ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਤਾਂ ਜੋ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਨਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਭਿਆਸ ਲਈ ਕੋ-ਵਿਨ ( https://www.cowin.gov.in/) ਦਾ ਟੈਸਟ ਲਿੰਕ ਤਿਆਰ ਕਰ ਦਿੱਤਾ ਗਿਆ ਹੈ।

ਟੀਕਾਕਰਣ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂ.ਆਈ.ਪੀ) ਵਲੋਂ ਦੇਸ਼ ਭਰ ਵਿੱਚ ਮਲਟੀਪਲ ਵਾਈਡ-ਏਜ-ਰੇਂਜ ਟੀਕਾਕਰਣ ਮੁਹਿੰਮਾਂ ਜਿਵੇਂ ਕਿ ਖਸਰਾ-ਰੁਬੇਲਾ (ਐਮ.ਆਰ) ਅਤੇ ਜਾਪਾਨੀ ਐਨਸੇਫਲਾਈਟਿਸ (ਜ.ੇਈ) ਮੁਹਿੰਮ (35 ਪ੍ਰਭਾਵਿਤ ਜ਼ਿਲਿਆਂ ) ਵਿੱਚ ਚਲਾਈ ਜਾ ਰਹੀ ਹੈ।

ਇਹ ਪਹਿਲੀ ਵਾਰ ਹੈ ਜਦੋਂ ਟੀਕਾਕਰਣ ਪ੍ਰੋਗਰਾਮ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਸਹਿਯੋਗੀ ਸਮੂਹਾਂ ਵਿੱਚੋਂ ਪਹਿਲਾਂ ਤੋਂ ਪਛਾਣੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਪੂਰਬ-ਅਭਿਆਸ ਕੋਵਿਡ -19 ਟੀਕਾਕਰਣ ਦੀ ਮੁਕੰਮਪ ਪ੍ਰਕਿਰਿਆ ਅਤੇ ਵੱਖ ਵੱਖ ਅਭਿਆਸਾਂ ਜਿਵੇਂ ਕਿ ਯੋਜਨਾਬੰਦੀ ਅਤੇ ਤਿਆਰੀ ਅਤੇ ਕੋਵਿਨ ਐਪਲੀਕੇਸ਼ਨ ਮੁਤਾਬਕ ਆਪ੍ਰੇਸ਼ਨ ਗਾਈਡਲਾਈਨਜ਼ ਕ੍ਰੀਏਸ਼ਨ ਆਫ ਫੈਸਿਲਟੀਜ਼ ਐਂਡ ਯੂਜ਼ਰਜ਼ ਤਹਿਤ ਟੀਕਾਕਰਣ ਸਬੰਧੀ ਜਾਣ-ਪਛਾਣ ਲਈ ਜਰੂਰੀ ਲੋੜਾਂ ਸ਼ਾਮਲ ਹਨ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਅਭਿਆਸ ਦਾ ਮੁੱਢਲਾ ਉਦੇਸ਼ ਖੇਤਰ ਦੇ ਵਾਤਾਵਰਣ ਵਿਚ ਕੋ-ਵਿਨ ਐਪਲੀਕੇਸ਼ਨ ਦੀ ਸੰਭਾਵਿਤ ਵਰਤੋਂ ਦਾ ਮੁਲਾਂਕਣ ਕਰਨਾ ਅਤੇ ਚੁਣੌਤੀਆਂ ਦੀ ਪਛਾਣ ਕਰਨ ਲਈ ਯੋਜਨਾਬੰਦੀ ਲਾਗੂ ਕਰਨ ਅਤੇ ਰਿਪੋਰਟਿੰਗ ਢਾਂਚੇ ਵਿਚਾਲੇ ਸਬੰਧਾਂ ਦੀ ਜਾਂਚ ਕਰਨਾ ਅਤੇ ਅਸਲ ਟੀਕਾ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਗਾਈਡਵੇਅ ਨੂੰ ਅੱਗੇ ਵਧਾਉਣਾ ਹੈ। ਇਹ ਵੱਖ ਵੱਖ ਪੱਧਰਾਂ ‘ਤੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵਿਸ਼ਵਾਸ ਵੀ ਪ੍ਰਦਾਨ ਕਰੇਗਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
114,296FollowersFollow

ENTERTAINMENT

National

GLOBAL

OPINION

Musk wants to investigate bots before Twitter deal – by Narvijay Yadav

The blue bird of Twitter is in trouble once again. The question has arisen whether Tesla CEO Elon Musk will confirm the deal or...

Fault lines widening amongst Indian Muslim religious leaders – by Asad Mirza

New Delhi, May 16, 2022- Recent outreach activities by Muslim leaders across India relays very disturbing and hopeless signs, instead of formulating a strategy...

Growing heat, vanishing wheat, shrinking size – by Narvijay Yadav

When I bought a packet of sandwich bread in the morning, the vendor said that the ‘price has increased’. Then I saw news in...

SPORTS

Health & Fitness

Cold virus caused 100,000 deaths worldwide in kids in 2019: Lancet

London, May 20, 2022- Acute lower respiratory infection caused by Respiratory Syncytial Virus (RSV) was responsible for more than 100,000 deaths in children under five across the globe in 2019, according to a study published in The Lancet. The study is the first to examine RSV disease burden in narrow age brackets, reporting that there were over 45,000 deaths in...

Gadgets & Tech