ਕੋਰੋਨਾ ਕਾਰਨ ਵੀਰਵਾਰ ਦੁਪਹਿਰ ਤਕ ਹੀ 4 ਮੌਤਾਂ, ਰਾਜ ਵਿਚ ਹੋ ਚੁੱਕੀਆਂ ਹਨ 120 ਮੌਤਾਂ

ਯੈੱਸ ਪੰਜਾਬ
ਜਲੰਧਰ, 25 ਜੂਨ, 2020:

ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਬੁੱਧਵਾਰ ਦੁਪਹਿਰ ਤਕ ਹੀ ਸੂਬੇ ਵਿੱਚ ਵੱਖ ਵੱਖ ਥਾਂਵਾਂ ਤੋਂ 4 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਸੂਬੇ ਵਿਚ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 120 ਹੋ ਗਈ ਹੈ।

ਵੀਰਵਾਰ ਨੂੰ ਬਠਿੰਡਾ ਵਿਚ ਇਕ ਮੌਤ ਹੋਈ ਹੈ। ਕੋਰੋਨਾ ਕਾਰਨ ਮੌਤ ਹੋਣ ਦਾ ਬਠਿੰਡਾ ਵਿਚ ਇਹ ਪਹਿਲਾ ਮਾਮਲਾ ਹੈ।

ਇਸ ਤੋਂ ਇਲਾਵਾ ਜਲੰਧਰ ਵਿਚ ਇਕ ਅਤੇ ਅੰਮ੍ਰਿਤਸਰ ਵਿਚ ਦੋ ਵਿਅਕਤੀ ਕੋਰੋਨਾ ਦੀ ਭੇਟ ਚੜ੍ਹੇ ਹਨ।

ਬਠਿੰਡਾ ਵਿਚ ਕੋਰੋਨਾ ਦੀ ਭੇਂਟ ਚੜਿ੍ਹਆ ਵਿਅਕਤੀ ਮੋਗਾ ਨਾਲ ਸੰਬੰਧਤ ਸੀ ਜਿਸਦੀ ਇੱਥੇ ਦੇ ਇਕ ਹਸਪਤਾਲ ਵਿਚ ਨਿਊਰੋ ਸਰਜਰੀ ਕੀਤੀ ਗਈ ਸੀ। ਉਸਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਸੀ ਅਤੇ ਟੈਸਟ ਕਰਨ ’ਤੇ ਉਹ ਪਾਜ਼ਿਟਿਵ ਪਾਇਆ ਗਿਆ ਸੀ।

ਅੰਮ੍ਰਿਤਸਰ ਵਿਚ ਅੱਜ 2 ਮੌਤਾਂ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿਚ ਇਕ 58 ਸਾਲਾ ਔਰਤ ਹੈ ਜਦਕਿ ਇਕ 88 ਸਾਲਾ ਵਿਅਕਤੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 36 ਤਕ ਜਾ ਅੱਪੜੀ ਹੈ।

ਜਲੰਧਰ ਵਿਚ ਵੀ ਇਕ ਮੌਤ ਹੋਈ ਹੈ। ਸਥਾਨਕ ਗੁੜ ਮੰਡੀ ਇਲਾਕੇ ਦੇ 65 ਸਾਲਾ ਮੁਸ਼ਤਾਕ ਅਹਿਮਦ ਨੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜਲੰਧਰ ਵਿਚ ਮੌਤਾਂ ਦੀ ਗਿਣਤੀ ਵਧ ਕੇ 19 ਹੋ ਗਈ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Share News / Article

Yes Punjab - TOP STORIES