ਕੋਰੋਨਾਵਾਇਰਸ ਦੌਰਾਨ ਸਰਕਾਰਾਂ ਨੇ ਲੋਕਾਂ ਨੂੰ ਆਰਥਿਕ ਤੰਗੀ ਵੱਲ ਧੱਕਿਆ: ਬੱਬੀ ਬਾਦਲ

ਮੋਹਾਲੀ, 10 ਅਗਸਤ, 2020 –

ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਜਿੱਥੇ ਲੋਕਾਂ ਨੂੰ ਮੁਸਾਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਰਕਾਰਾਂ ਦੇ ਫੈਸਲਿਆ ਨੇ ਲੋਕਾਂ ਨੂੰ ਆਰਥਿਕ ਤੰਗੀ ਵੱਲ ਧੱਕ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਲੋਕਾਂ ਦੀਆ ਸੱਮਸਿਆਵਾਂ ਸੁਣਦਿਆਂ ਆਖੇ ।

ਬੱਬੀ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਵਖਾ ਕੇ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਿਤ ਰੱਖਿਆ ਹੈ ਅਤੇ ਉਨ੍ਹਾਂ ਦੇ ਹੱਕਾਂ ਦੀ ਅੱਜ ਤੱਕ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ । ਉਹਨਾ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਲੋਕਾਂ ਦੇ ਕੰਮ ਕਾਰ ਠੱਪ ਹੋ ਗਏ ਹਨ ।

ਉੱਥੇ ਹੀ ਬਿਜਲੀ ਦੇ ਵੱਡੇ ਵੱਡੇ ਬਿੱਲ ਅਤੇ ਸਕੂਲ ਦੀਆ ਫੀਸਾ ਨੇ ਲੋਕਾਂ ਦੇ ਘਰਾਂ ਦੇ ਬਜਟ ਨੂੰ ਹਲਾ ਕੇ ਰੱਖ ਦਿੱਤਾ ਹੈ ਜਿਸ ਲਈ ਸਿੱਧੇ ਤੌਰ ਤੇ ਸਰਕਾਰਾਂ ਜਿੰਮੇਵਾਰ ਹਨ ਦੂਜੇ ਪਾਸੇ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ਦੇ ਹੋਣ ਦੇ ਬਾਵਜੂਦ ਵੀ ਡੀਜਲ ਅਤੇ ਪਟਰੋਲ ਦੇ ਰੇਟ ਵੱਡੇ ਪੱਧਰ ਤੇ ਵਧਾਏ ਗਏ ਹਨ। ਜਿਸ ਨਾਲ ਹਰੇਕ ਵਰਗ ਆਰਥਿਕ ਪੱਖੋ ਕਮਜੋਰ ਹੋ ਗਿਆ ਹੈ ਅਤੇ ਮਹਿੰਗਾਈ ਵਿੱਚ ਵਾਧਾ ਹੋਇਆ ਹੈ ।


ਇਸ ਨੂੰ ਵੀ ਪੜ੍ਹੋ:
ਬਦਲੇ ਜਾ ਸਕਦੇ ਹਨ ਚੀਮਾ? – ‘ਆਪ’ ਵੱਲੋਂ ਪੰਜਾਬ ਵਿਚ ਵਿਰੋਧੀ ਧਿਰ ਦਾ ਨੇਤਾ ਬਦਲਣ ਦੀਆਂ ਕਨਸੋਆਂ!


ਬੱਬੀ ਬਾਦਲ ਨੇ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਬਿਜਲੀ ਦੇ ਬਿੱਲ, ਸਕੂਲ ਫੀਸਾਂ ਮਾਫ ਕਰਨ ਦੇ ਨਾਲ ਨਾਲ ਡੀਜਲ ਅਤੇ ਪਟਰੋਲ ਦੀਆ ਵਧੀਆ ਕੀਮਤਾਂ ਨੂੰ ਘਟਾਇਆ ਜਾਵੇ ਤਾ ਜੋ ਕਰੋਨਾ ਮਹਾਮਾਰੀ ਕਰਕੇ ਆਰਥਿਕ ਤੌਰ ਕਮਜੋਰ ਹੋ ਚੁੱਕੇ ਲੋਕਾਂ ਦੀ ਮਦਦ ਹੋ ਸਕੇ।

ਇਸ ਮੌਕੇ ਫੇਸ 6 ਦੇ ਪ੍ਰਧਾਨ ਹਰਜਿੰਦਰ ਕੁਮਾਰ ਬਿੱਲਾ, ਰਮਨਦੀਪ ਸਿੰਘ, ਤਰਲੋਕ ਸਿੰਘ, ਰਾਜਨ ਕੁਮਾਰ, ਮੇਹਰਬਾਨ ਸਿੰਘ ਭੁੱਲਰ, ਪਰਮਿੰਦਰ ਸਿੰਘ, ਮਨਵੇਸਰ ਕੁਮਾਰ, ਸੁਖਵਿੰਦਰ ਸਿੰਘ, ਬ੍ਰਮਦੇਵ ਸੁਕਲਾ, ਰਾਮਪਾਲ, ਮੋਹਿਤ ਕੁਮਾਰ, ਰਣਜੀਤ ਸਿੰਘ ਬਰਾੜ, ਜਸਰਾਜ ਸਿੰਘ ਸੋਨੂੰ, ਜਗਤਾਰ ਸਿੰਘ ਘੜੂੰਆਂ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories