ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਦੇ ਫੋਕਲ ਪੁਆਇੰਟ ਵਿਖੇ ਰੇਲਵੇ ਪੁੱਲ ਦਾ ਨੀਂਹ ਪੱਥਰ ਰੱਖਿਆ

ਯੈੱਸ ਪੰਜਾਬ
ਖੰਨਾ ,ਦਸੰਬਰ 29, 2021 –
ਖੰਨਾ ਵਾਸੀਆਂ ਦੀ ਝੋਲੀ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ ਇਕ ਹੋਰ ਸਹੂਲਤ ਪਾਈ,ਲੋਕ ਨਿਰਮਾਣ ਵਿਭਾਗ ਪੰਜਾਬ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਿੱਚ ਬਣੇ ਲੈਵਲ ਕਰਾਸਿੰਗ ਨੰ ਸੀ-164,ਅੰਬਾਲਾ-ਲੁਧਿਆਣਾ ਸੈਕਸ਼ਨ ਲਈ 36.95ਕਰੋੜ ਦੀ ਲਾਗਤ ਨਾਲ ਰੇਲਵੇ ਪੁਲ ਦਾ ਨੀਂਹ ਪੱਥਰ ਸ.ਗੁਰਕੀਰ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ।

ਰੇਲਵੇ ਕਰਾਸਿੰਗ ਤੇ ਟ੍ਰੈਫ਼ਿਕ ਜਾਮ ਖੰਨਾ ਵਾਸੀਆਂ ਲਈ ਇਕ ਵੱਡੀ ਸਮੱਸਿਆ ਸੀ,ਪਰ ਇਸ ਰੇਲਵੇ ਪੁੱਲ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਖੰਨਾ ਨਿਵਾਸੀਆਂ ਲਈ ਸਗੋਂ ਫੋਕਲ ਪੁਆਇੰਟ ਨਾਲ ਲੱਗਦੀਆਂ ਸੜਕਾਂ ਦੀ ਵਰਤੋ ਕਰਨ ਵਾਲੇ ਅਤੇ ਲਾਈਨਾਂ ਤੋਂ ਪਾਰ ਵਾਲੇ ਪਿੰਡਾਂ ਨੂੰ ਵੀ ਇਸ ਪੁੱਲ ਨਾਲ ਬਹੁਤ ਆਸਾਨੀ ਹੋਵੇਗੀ

ਗੁਰਕੀਰਤ ਸਿੰਘ ਜੀ ਨੇ ਉਦਘਾਟਨ ਕਰਦਿਆਂ ਕਿਹਾ ਕਿ “ਇਹ ਪ੍ਰੋਜੈਕਟ ਖੰਨਾ ਸ਼ਹਿਰ ਲਈ ਬਹੁਤ ਜ਼ਰੂਰੀ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਇਸ ਵਿੱਚ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ ਅਤੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੇਂਦਰ ਸਿੰਗਲ ਜੀ ਨੇ ਬਹੁ ਸਹਿਯੋਗ ਦਿੱਤਾ ।”

ਇਸ ਮੌਕੇ ਤੇ ਉਹਨਾਂ ਨਾਲ ਐਸ.ਡੀ.ਓ ਨਿਰਪਾਲ ਸਿੰਘ, ਈ.ਓ ਚਰਨਜੀਤ ਸਿੰਘ, ਪ੍ਰਧਾਨ ਨਗਰ ਕੋਂਸਲ ਕਮਲਜੀਤ ਸਿੰਘ, ਤਤਕਾਲੀ ਪ੍ਰਧਾਨ ਵਿਕਾਸ ਮੇਹਤਾ, ਜਿਲ੍ਹਾਂ ਯੂਥ ਕਾਂਗਰਸ ਅਮਿਤ ਤਿਵਾੜੀ, ੳ.ਐਸ.ਡੀ ਡਾ.ਗੁਰਮੁੱਖ ਸਿੰਘ ਚਹਿਲ ਅਤੇ ਫੋਕਲ ਪੁਆਇੰਟ ਇੰਡਸਟਰੀ ਦੇ ਪ੍ਰਧਾਨ ਤਜਿੰਦਰ ਸ਼ਰਮਾ, ਅਵਿਨਾਸ਼ ਸਿੰਗਲਾ,ਅਸ਼ਵਨੀ ਸਿੰਗਲਾ,ਅਨਿਲ ਗੁਪਤਾ,ਤਰਸੇਮ ਸਿੰਗਲਾ,ਹਰੀਸ਼ ਬਾਂਸਲ,ਰਣਬੀਰ ਖੰਨਾ,ਪਰਮਿੰਦਰ ਚੀਮਾ,ਸਤੀਸ਼ ਲਾਂਬਾ,ਨਰੇਸ਼ ਸਿੰਘੀ,ਧਰਮਪਾਲ ਗੁਪਤਾ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ