ਕੈਬਨਿਟ ਵੱਲੋਂ ਪੀ.ਏ.ਸੀ.ਐਲ. ਵਿੱਚ ਉਦਯੋਗਿਕ ਵਿਕਾਸ ਨਿਗਮ ਦੇ 90,90,000 ਸ਼ੇਅਰਾਂ ਦੇ ਉਪਨਿਵੇਸ਼ ਨੂੰ ਹਰੀ ਝੰਡੀ

ਚੰਡੀਗੜ, 16 ਸਤੰਬਰ, 2019 –
50 ਕਰੋੜ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਉਮੀਦ ਨਾਲ ਪੰਜਾਬ ਸਰਕਾਰ ਨੇ ਅੱਜ ਪੰਜਾਬ ਅਲਕਲੀਜ ਅਤੇ ਕੈਮੀਕਲਜ਼ ਲਿਮਟਿਡ (ਪੀ.ਏ.ਸੀ.ਐਲ.) ਵਿੱਚ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐਸ.ਆਈ.ਡੀ.ਸੀ.) ਦੇ 90,90,000 ਸ਼ੇਅਰਾਂ ਦਾ ਉਪ-ਨਿਵੇਸ਼ ਕਰਨ ਦਾ ਫੈਸਲਾ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਉਪ ਨਿਵੇਸ਼ ਦਾ ਫੈਸਲਾ ਲਿਆ ਗਿਆ। ਇਸ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਕਦਮ ਨਾਲ ਪੈਦਾ ਹੋਣ ਵਾਲੀ ਰਾਸ਼ੀ ਉਦਯੋਗਿਕ ਵਿਕਾਸ ਨਿਗਮ ਦੇ ਕਰਜ਼ਿਆਂ ਦੇ ਭੁਗਤਾਨ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ।

ਇਸ ਨੀਤੀ ਨਾਲ ਉਦਯੋਗ ਨਿਵੇਸ਼ ਵਿੱਚ ਬੰਦ ਰਕਮ ਨੂੰ ਉਗਰਾਹੁਣ ਅਤੇ ਕਰਜ਼ੇ ਚੁਕਾਉਣ ਵਿੱਚ ਮਦਦ ਮਿਲੇਗੀ। ਕੰਪਨੀ ਨੂੰ ਸਾਲ 2009-10 ਤੋਂ ਬਹੁਤ ਵੱਡਾ ਘਾਟਾ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਪੀ.ਏ.ਸੀ.ਐਲ. ਦੀ ਕੁਲ ਕੀਮਤ ਨਕਾਰਾਤਮਕ ਹੋਣ ਕਾਰਨ ਇਹ ਬਿਮਾਰ ਇਕਾਈ ਬਣ ਗਈ ਸੀ। ਬੋਰਡ ਫਾਰ ਇੰਡਸਟ੍ਰੀਅਲ ਐਂਡ ਫਾਈਨੈਂਸ਼ੀਅਲ ਰੀਕੰਸਟਰਕਸ਼ਨ ਨੇ ਪੀ.ਏ.ਸੀ.ਐਲ. ਨੂੰ ਬਿਮਾਰ ਉਦਯੋਗਿਕ ਕੰਪਨੀਜ਼ (ਸਪੈਸ਼ਲ ਉਪਬੰਧ) ਐਕਟ-1985 (ਐਸ.ਆਈ.ਸੀ.ਏ.) ਦੇ ਸੈਕਸ਼ਨ 15 (1) ਅਧੀਨ ਕੇਸ ਨੰਬਰ 152/2015 ਰਾਹੀਂ ਬਿਮਾਰ ਉਦਯੋਗਿਕ ਕੰਪਨੀ ਰਜਿਸਟਰਡ ਕਰ ਦਿੱਤਾ ਸੀ।

ਪੀ.ਐਸ.ਆਈ.ਡੀ.ਸੀ. ਨੇ 3045.95 ਲੱਖ ਦੀ ਰਕਮ ਪੀ.ਏ.ਸੀ.ਐਲ. ਦੇ ਬਰਾਬਰ ਪੂੰਜੀ ਵਿੱਚ ਨਿਵੇਸ਼ ਕੀਤਾ ਸੀ ਜੋ ਸ਼ੁਰੂਆਤੀ ਜਨਤਕ ਮਸਲੇ ਅਤੇ ਅਧਿਕਾਰ ਮੁੱਦੇ (ਪ੍ਰੀਮੀਅਮ ’ਤੇ ਅਧਾਰਿਤ) ਰੂਪ ਵਿੱਚ ਸੀ। ਇਹ ਇਕਾਈ ਪਬਲਿਕ ਸੈਕਟਰ ਵਿੱਚ ਸਥਾਪਤ ਕੀਤੀ ਗਈ ਸੀ ਅਤੇ ਜਨਤਕ ਮਸਲੇ ਤੋਂ ਬਾਅਦ ਪੀ.ਐਸ.ਆਈ.ਡੀ.ਸੀ. ਦੇ ਬਰਾਬਰ ਸ਼ੇਅਰ ਜੋ 42% ਦੇ ਕਰੀਬ ਸਨ, ਹੁਣ ਕਰਜ਼ੇ ਦੀਆਂ ਦੇਣਦਾਰੀਆਂ ਦਾ ਪੁਨਰ-ਨਿਰਮਾਣ, ਵਿੱਤੀ ਸੰਸਥਾਵਾਂ ਅਤੇ ਪਬਲਿਕ ਸੈਕਟਰ ਬੈਂਕ ਨਾਲ ਕਰਕੇ, ਘਟ ਕੇ ਕਰੀਬ 33.49% ਰਹਿ ਗਏ ਹਨ। ਪੀ.ਐਸ.ਆਈ.ਡੀ.ਸੀ. ਦਾ ਮੁੱਖ ਮੰਤਵ ਪੰਜਾਬ ਰਾਜ ਵਿੱਚ ਉਦਯੋਗੀਕਰਨ ਦੀ ਰਫਤਾਰ ਨੂੰ ਤੇਜ਼ ਅਤੇ ਇਸ ਦੀ ਇਕਾਈ ਸ਼ੁਰੂ ਹੋ ਕੇ ਲੱਗਣ ਤੋਂ ਬਾਅਦ ਉਸ ਦਾ ਉਪ-ਨਿਵੇਸ਼ ਕਰਨਾ ਹੈ ਤਾਂ ਕਿ ਫੰਡਾਂ ਨੂੰ ਘੰੁਮਾ ਕੇ ਹੋਰ ਇਕਾਈਆਂ ਸਥਾਪਤ ਹੋ ਸਕਣ।

ਡਾਇਰੈਕਟੋਰੇਟ ਆਫ ਡਿਸਇਨਵੈਸਟਮੈਂਟ ਵੱਲੋਂ ਪੀ.ਏ.ਸੀ.ਐਲ ਦੇ ਉਪ-ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪੀ.ਏ.ਸੀ.ਐਲ. ਇਕ ਪਬਲਿਕ ਲਿਮਟਡ ਕੰਪਨੀ ਹੈ ਜੋ ਜਨਵਰੀ 1984 ਵਿੱਚ ਨਯਾ ਨੰਗਲ ਅਤੇ ਰੂਪ ਨਗਰ ਵਿਖੇ ਸਥਿਤ ਦੋ ਮੈਨੂਫੈਕਚਰਿੰਗ ਯੂਨਿਟਾਂ ਨਾਲ ਚਾਲੂ ਹੋਈ।

ਡਾਇਰੈਕਟੋਰੇਟ ਆਫ ਡਿਸਇਨਵੈਸਟਮੈਂਟ ਨੇ ਪੀ.ਏ.ਸੀ.ਐਲ. ਵਿੱਚ ਪੀ.ਐਸ.ਆਈ.ਡੀ.ਸੀ. ਦੇ ਬਰਾਬਰ ਦੇ ਹਿੱਸਿਆਂ ਨੂੰ ਉਪ-ਨਿਵੇਸ਼ ਕਰਨ ਲਈ ਚਾਰ ਵਾਰ (2002-03, 2004-06, 2009-2011 ਅਤੇ 2012-15 ਵਿੱਚ) ਕੋਸ਼ਿਸ਼ਾਂ ਕੀਤੀਆਂ ਪਰੰਤੂ ਕੋਈ ਵੀ ਕੋਸ਼ਿਸ਼ ਸਫ਼ਲ ਨਹੀਂ ਹੋਈ।

Share News / Article

Yes Punjab - TOP STORIES