ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਨੂੰ ਲੋੜੀਂਦੀ ਰਾਸ਼ੀ ਵੰਡਣ ਦਾ ਕੰਮ ਕੀਤਾ ਤੇਜ਼

ਯੈੱਸ ਪੰਜਾਬ
ਖੰਨਾ, 14 ਦਸੰਬਰ, 2021 –
ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਖੰਨਾ ਦੇ ਲੋਕਾਂ ਨਾਲ ਸਰਵਪੱਖੀ ਵਿਕਾਸ ਲਈ ਕੰਮ ਕਰਨ ਦੇ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਵੱਖ-ਵੱਖ ਸਕੂਲਾਂ ਅਤੇ ਹੋਰ ਸੰਸਥਾਵਾਂ ਲਈ ਗ੍ਰਾਂਟ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਖੰਨਾ ਨੇ ਡਿਮਾਂਡ ਡਰਾਫ਼ਟ ਸਮੇਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪੱਤਰ ਭੇਜ ਕੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਵੰਡਣ ਦੀ ਹਦਾਇਤ ਕੀਤੀ ਹੈ।

ਡੀਡੀਪੀਓ ਦਫ਼ਤਰ ਨੇ ਸਪੱਸ਼ਟ ਕਿਹਾ ਕਿ ਹਰ ਡਰਾਫਟ ਦੀ ਰਸੀਦ ਪ੍ਰਾਪਤਕਰਤਾਵਾਂ ਦੇ ਦਸਤਖ਼ਤਾਂ ਸਮੇਤ ਡੀਡੀਪੀਓ ਨੂੰ ਵਾਪਸ ਭੇਜੀ ਜਾਵੇ।

ਸਕੂਲਾਂ ਅਤੇ ਹੋਰ ਸੰਸਥਾਵਾਂ ਨੂੰ ਦਿੱਤੇ ਡਰਾਫਟ ਦੇ ਵੇਰਵੇ ਵਿੱਚ ਭਗਵਾਨ ਵਾਲਮੀਕਿ ਭਗਵਾਨ ਡਾ: ਅੰਬੇਡਕਰ ਯੂਥ ਵੈਲਫੇਅਰ ਸੋਸਾਇਟੀ ਖੰਨਾ ਨੂੰ 10 ਲੱਖ ਰੁਪਏ, ਪਲੈਨਟ-ਈ ਸਕੂਲ ਸਮਰਾਲਾ ਰੋਡ ਖੰਨਾ ਨੂੰ 2 ਲੱਖ ਰੁਪਏ ਦਾ ਡਰਾਫਟ ਦਿੱਤਾ ਗਿਆ। ਜਦਕਿ ਸਰਪੰਚ ਗ੍ਰਾਮ ਪੰਚਾਇਤ ਰੋਹਣੋ ਕਲਾਂ ਨੂੰ 7 ਲੱਖ ਰੁਪਏ ਦਾ ਡਰਾਫਟ ਦਿੱਤਾ ਗਿਆ। ਜਿਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਨੂੰ 5 ਲੱਖ ਰੁਪਏ ਦਿੱਤੇ ਗਏ।

ਇਸੇ ਤਰ੍ਹਾਂ ਪੰਜਾਬ ਖੱਤਰੀ ਚੇਤਨਾ ਮੰਚ ਨੂੰ 5 ਲੱਖ ਰੁਪਏ, ਸ਼੍ਰੀ ਰਾਮ ਲੀਲਾ ਕਮੇਟੀ ਖੰਨਾ ਨੂੰ 2 ਲੱਖ ਰੁਪਏ, ਆਤਮ ਮਨੋਹਰ ਜੈਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਨੂੰ 5 ਲੱਖ ਰੁਪਏ, ਏ.ਐੱਸ.ਸੀਨੀਅਰ ਸੈਕੰਡਰੀ ਸਕੂਲ ਖੰਨਾ ਨੂੰ 7 ਲੱਖ ਰੁਪਏ, ਗੁਰੂ ਰਵਿਦਾਸ ਕਲਿਆਣ ਸੰਮਤੀ ਖੰਨਾ ਨੂੰ 2 ਲੱਖ ਰੁਪਏ, ਮਹੰਤ ਗੰਗਾ ਪੁਰੀ ਬਧੀਰ ਵਿਦਿਆਲਾ ਖੰਨਾ ਨੂੰ 10 ਲੱਖ ਰੁਪਏ, ਸ਼੍ਰੀ ਵਿਸ਼ਵਕਰਮਾ ਏਜੁਕੇਸ਼ਨ ਵੈਲਫ਼ੇਅਰ ਸਭਾ ਨੂੰ 10 ਲੱਖ ਅਤੇ ਸਰਪੰਚ ਗ੍ਰਾਮ ਪੰਚਾਇਤ ਟੌਂਸਾ ਨੂੰ 4.65 ਲੱਖ ਰੁਪਏ ਦਿੱਤੇ ਗਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ