ਕੈਪਟਨ ਸੰਦੀਪ ਸੰਧੂ ਨੇ ਬੋਪਾਰਾਏ ਕਲਾਂ, ਰਕਬਾ ਸਮੇਤ ਵੱਖ-ਵੱਖ ਪਿੰਡਾਂ ਦਾ ਕੀਤਾ ਤੁਫਾਨੀ ਦੌਰਾ

ਮੁੱਲਾਂਪੁਰ, 5 ਅਕਤੂਬਰ, 2019:

ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਹਲਕੇ ਦੇ ਪਿੰਡ ਬੋਪਾਰਾਏ ਕਲਾਂ, ਰਕਬਾ ਸਮੇਤ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ। ਸੰਧੂ ਦਾ ਪਿੰਡਾਂ ਦੇ ਵਸਨੀਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਫਤਹਿਗੜ• ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਤੇ ਫਰੀਦਕੋਟ ਤੋਂ ਸੰਸਦ ਮੈਂਬਰ ਮੁਹਮੰਦ ਸਦੀਕ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਾਜਰ ਸੀ।

ਕੈਪਟਨ ਸੰਦੀਪ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਗਲੇ ਢਾਈ ਸਾਲ ਹਲਕੇ ਦੇ ਵਿਕਾਸ ਦੇ ਲੇਖੇ ਲਾਏ ਸਜਾਣਗੇ। ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਉਨ੍ਹਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਿਆਂ ਜਾਵੇਗਾ।

ਸੰਧੂ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਜੋ ਮੇਰੀ ਜਿੰਮੇਵਾਰੀ ਹੈ, ਜੋ ਮੇਰੀ ਡਿਊਟੀ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਤੁਹਾਡੀ ਕਾਂਗਰਸ ਪਾਰਟੀ ਨੂੰ ਪਾਈ ਗਈ ਇਕ-ਇਕ ਵੋਟ ਹਲਕੇ ਦੇ ਵਿਕਾਸ ਲਈ ਸਹਾਈ ਹੋਵੇਗੀ।

ਇਸ ਮੌਕੇ ਐਮਪੀ ਡਾ. ਅਮਰ ਸਿੰਘ ਅਤੇ ਮੁਹਮੰਦ ਸਦੀਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕੇ ਦਾਖੇ ਦਾ ਵਿਕਾਸ ਕਾਂਗਰਸ ਸਰਕਾਰਾਂ ਸਮੇਂ ਹੀ ਹੋਇਆ ਹੈ, ਜਿੱਥੇ 33 ਕਰੋੜ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਹੋਇਆ ਹੈ, ਉੱਥੇ ਹਲਕਾ ਦਾਖਾ ਦੇ ਪਿੰਡਾਂ ਦੇ ਸ਼ਹਿਰਾਂ’ ਚ ਵਿਕਾਸ ਕਾਰਜ ਨੇਪਰੇ ਚਾੜੇ ਜਾ ਰਹੇ ਹਨ, ਵਿਕਾਸ ਦੇ ਨਾਮ ‘ਤੇ ਹੀ ਕਾਂਗਰਸ ਪਾਰਟੀ ਨੇ ਜਿੱਥੇ ਸਥਾਨਕ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕੀਤੀ, ਉੱਥੇ ਐਮਪੀ ਚੋਣਾਂ ‘ਚ ਸ਼ਾਨਦਾਰ ਜਿੱਤਾਂ ਹਾਸਿਲ ਕੀਤੀਆਂ। ਇਸੇ ਵਿਕਾਸ ਦੇ ਨਾਮ ‘ਤੇ ਹਲਕਾ ਵਾਸੀਆਂ ਦੇ ਸਹਿਯੋਗ ਅਤੇ ਅਸ਼ੀਰਵਾਦ ਸਦਕਾ ਅਸੀਂ ਹਲਕਾ ਦਾਖਾ ਤੋਂ ਸ਼ਾਨਦਾਰ ਜਿੱਤ ਹਾਸਿਲ ਕਰਾਂਗੇ।

ਇਸ ਮੌਕੇ ਹੋਰਨਾਂ ਇਲਾਵਾ ਲਖਬੀਰ ਸਿੰਘ ਦਿਓਲ ਬਲਾਕ ਸੰਮਤੀ, ਹਰਵਿੰਦਰ ਸਿੰਘ ਗੱਗੂ ਬਲਾਕ ਸੰਮਤੀ, ਸਰਪੰਚ ਲਖਵੀਰ ਸਿੰਘ ਲੱਖਾ, ਸਰਪੰਚ ਜਸਵਿੰਦਰ ਕੌਰ ਰਕਬਾ, ਸਰਪੰਚ ਸਰਪੰਚ ਸੁਰਿੰਦਰ ਢੱਟ, ਸਾਬਕਾ ਸਰਪੰਚ ਕੁਲਵੰਤ ਸਿੰਘ, ਜਗਮੋਹਣ ਸਿੰਘ ਰਕਬਾ, ਦੀਦਾਰ ਬੱਲ, ਰਣਜੀਤ ਸਿੰਘ, ਤਨਵੀਰ ਸਿੰਘ ਰਣੀਆ, ਗੁਰਪ੍ਰੀਤ ਗਿੱਲ, ਰਛਪਾਲ ਸਿੰਘ, ਰਾਜਵਿੰਦਰ ਸਿੰਘ, ਰਣਵੀਰ ਸਿੰਘ, ਪ੍ਰਦੀਪ ਸਿੰਘ, ਸੁਖਵਿੰਦਰ ਸਿੰਘ, ਸਾਧੂ ਸਿੰਘ ਫੌਜੀ, ਗੁਰਮੇਲ ਸਿੰਘ ਹਰਚੰਦ ਸਿੰਘ, ਬਲਰਾਜ ਸਿੰਘ, ਗੁਰਦੀਪ ਪੰਚ, ਬੀਬੀ ਰਾਜਨਦੀਪ ਕੌਰ, ਰਣਜੀਤ ਸਿੰਘ, ਬੱਬੂ ਸੰਘੇੜਾ, ਰਘਵੀਰ ਰਾਜ, ਪੰਚ ਜਗਰੂਪ ਸਿੰਘ, ਤੇਜਿੰਦਰ ਕੌਰ ਢਿੱਲੋਂ ਆਦਿ ਹਾਜਰ ਸਨ।

Share News / Article

Yes Punjab - TOP STORIES