20.6 C
Delhi
Sunday, February 25, 2024
spot_img
spot_img
spot_img
spot_img
spot_img
spot_img
spot_img

ਕੈਪਟਨ ਵੱਲੋਂ ਸੂਬਾ ਪੱਧਰੀ ਚੇਅਰਮੈਨੀਆਂ ਲਈ ਹੰਸਪਾਲ ਤੇ ਬਿੱਟੂ ਸਣੇ 8 ਨਾਂਵਾਂ ਨੂੰ ‘ਪ੍ਰਵਾਨਗੀ’ – ਕਿਸ ਨੂੰ ਮਿਲੇਗੀ ਕਿਹੜੀ ਚੇਅਰਮੈਨੀ?

ਯੈੱਸ ਪੰਜਾਬ
ਚੰਡੀਗੜ੍ਹ, 13 ਜੁਲਾਈ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੱਧਰੀ ਚੇਅਰਮੈਨੀਆਂ ਲਈ 8 ਨਾਂਵਾਂ ਨੂੰ ਮਨਜ਼ੂਰੀ ਦਿੱਤੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਦੀ ਨਿਯੁਕਤੀ ਸੰਬੰਧੀ ਨੋਟੀਫੀਕੇਸ਼ਨ ਸੋਮਵਾਰ ਜਾਂ ਮੰਗਲਵਾਰ ਜਾਰੀ ਹੋ ਸਕਦਾ ਹੈ।

ਇਹ ਵੀ ਪਤਾ ਲੱਗਾ ਹੈ ਕਿ ‘ਫ਼ਾਈਨਲ’ ਕੀਤੇ ਗਏ 8 ਆਗੂਆਂ ਨੂੰ ਕਿਹੜੀ ਕਿਹੜੀ ਚੇਅਰਮੈਨੀ ਮਿਲੇਗੀ ਇਹ ਵੀ ਤੈਅ ਕਰ ਲਿਆ ਗਿਆ ਹੈ।

ਜਿਨ੍ਹਾਂ 8 ਨਾਂਵਾਂ ਲਈ ਪ੍ਰਵਾਨਗੀ ਮਿਲੀ ਹੈ ਉਨ੍ਹਾਂ ਵਿਚ ਸਾਬਕਾ ਰਾਜਸਭਾ ਮੈਂਬਰ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਹਰਵਿੰਦਰ ਸਿੰਘ ਹੰਸਪਾਲ, ਕੁਲਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ, ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ, ਲੁਧਿਆਣਾ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਅਤੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਪ੍ਰੀਤ ਗੋਗੀ, ਅੰਮ੍ਰਿਤਸਰ ਦੇ ਕਾਂਗਰਸ ਆਗੂ ਸ: ਪਰਗਟ ਸਿੰਘ ਦੁਨਾ, ਫ਼ਗਵਾੜਾ ਦੇ ਕਾਂਗਰਸ ਆਗੂ ਸ੍ਰੀ ਐਮ.ਐਲ. ਸੂਦ ਅਤੇ ਫ਼ਾਜ਼ਿਲਕਾ ਦੇ ਕਾਂਗਰਸ ਆਗੂ ਸ: ਸੁਖਵੰਤ ਸਿੰਘ ਬਰਾੜ ਸ਼ਾਮਿਲ ਹਨ।

ਇਨ੍ਹਾਂ ਨਾਂਵਾਂ ਅਤੇ ਇਨ੍ਹਾਂ ਨੂੰ ਮਿਲਣ ਵਾਲੀਆਂ ਚੇਅਰਮੈਨੀਆਂ ਦੀ ਸੂਚੀ, ਜਿਨ੍ਹਾਂ ਬਾਰੇ ਕਈ ਆਗੂਆਂ ਨੇ ਖ਼ੁਦ ਪੁਸ਼ਟੀ ਕੀਤੀ ਹੈ, ਅਨੁਸਾਰ ਸ:ਹੰਸਪਾਲ ਨੂੰ ਪੰਜਾਬ ਐਨਰਜੀ ਡਿਵੈਲਪਮੈਂਟ ਅਥਾਰਿਟੀ, ਸ: ਤਜਿੰਦਰ ਸਿੰਘ ਬਿੱਟੂਨੂੰ ‘ਪਨਸਪ’, ਸ੍ਰੀਮਤੀ ਮਮਤਾ ਦੱਤਾ ਨੂੰ ਪੰਜਾਬ ਖ਼ਾਦੀ ਬੋਰਡ, ਸ੍ਰੀ ਕੇ.ਕੇ.ਬਾਵਾ ਨੂੰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ, ਸ੍ਰੀ ਗੁਰਪ੍ਰੀਤ ਗੋਗੀ ਨੂੰ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ, ਸ੍ਰੀ ਮਨੋਹਰ ਲਾਲ ਸੂਦ ਨੂੰ ਐਸ.ਸੀ.ਕਾਰਪੋਰੇਸ਼ਨ ਅਤੇ ਸ: ਸੁਖਵੰਤ ਸਿੰਘ ਬਰਾੜਨੂੰ ‘ਹਾਊਸਫ਼ੈਡ’ ਦਾ ਚੇਅਰਮੈਨ ਲਗਾਏ ਜਾਣਾ ਤੈਅ ਹੋਇਆ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਇਹ ਐਲਾਨ ਕੀਤਾ ਸੀ ਕਿ ਟਿਕਟਾਂ ਦੀ ਦੌੜ ਵਿਚ ਸ਼ਾਮਿਲ ਆਗੂ ਪਾਰਟੀ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਜੇ ਬਾਗੀ ਨਾ ਹੋ ਕੇ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰਨਗੇ ਤਾਂ ਉਨ੍ਹਾਂ ਦੇ ਨਾਂਅ ਚੇਅਰਮੈਨੀਆਂ ਲਈ ਪਹਿਲ ਦੇ ਆਧਾਰ ’ਤੇ ਵਿਚਾਰੇ ਜਾਣਗੇ।

ਸਮਝਿਆ ਜਾ ਰਿਹਾ ਹੈ ਕਿ ਇਹ ਤਾਜ਼ਾ ਸੂਚੀ ਲਗਪਗ ਇਸੇ ਐਲਾਨ ਦੀ ਪੂਰਤੀ ਹੈ।

ਸ੍ਰੀ ਮਨੋਹਰ ਲਾਲ ਸੂਦ ਲੋਕ ਨਿਰਮਾਣ ਵਿਭਾਗ ਦੇ ਸਾਬਕਾ ਐਸ.ਈ. ਹਨ ਜਿਨ੍ਹਾਂ ਨੇ ਚੋਣਾਂ ਦੇ ਮੱਦੇਨਜ਼ਰ ਨੌਕਰੀ ਛੱਡ ਕੇ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ ਸੀ।

TOP STORIES

PUNJAB NEWS

TRANSFERS & POSTINGS

spot_img
spot_img
spot_img
spot_img
spot_img

Stay Connected

223,537FansLike
113,236FollowersFollow
- Advertisement -

ENTERTAINMENT

NRI - OCI

GADGETS & TECH

SIKHS

NATIONAL

WORLD

OPINION